ਸਾਬਕਾ ਮੰਤਰੀ ਬ੍ਰਿਜ ਬਿਹਾਰੀ ਪ੍ਰਸਾਦ ਹੱਤਿਆ ਮਾਮਲਾ: ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਹੁਕਮ ਨੂੰ ਰੱਖਿਆ ਬਰਕਰਾਰ
ਨਵੀਂ ਦਿੱਲੀ, 3 ਅਕਤੂਬਰ- 1998 ਬਿਹਾਰ ਦੇ ਸਾਬਕਾ ਮੰਤਰੀ ਬ੍ਰਿਜ ਬਿਹਾਰੀ ਪ੍ਰਸਾਦ ਦੀ ਹੱਤਿਆ ਦੇ ਮਾਮਲੇ ਵਿਚ ਸੁਪਰੀਮ ਕੋਰਟ ਨੇ ਮੁੰਨਾ ਸ਼ੁਕਲਾ ਅਤੇ ਇਕ ਹੋਰ ਨੂੰ ਦੋਸ਼ੀ ਠਹਿਰਾਉਣ ਅਤੇ ਉਮਰ ਕੈਦ ਦੀ ਸਜ਼ਾ ਦੇਣ ਦੇ ਹੇਠਲੀ ਅਦਾਲਤ ਦੇ ਹੁਕਮ ਨੂੰ ਬਰਕਰਾਰ ਰੱਖਿਆ ਹੈ। ਹਾਲਾਂਕਿ, ਸੁਪਰੀਮ ਕੋਰਟ ਨੇ ਸਾਬਕਾ ਸੰਸਦ ਮੈਂਬਰ ਸੂਰਜਭਾਨ ਸਿੰਘ ਅਤੇ ਪੰਜ ਹੋਰਾਂ ਨੂੰ ਬਰੀ ਕਰ ਦਿੱਤਾ ਹੈ।