JALANDHAR WEATHER

ਅਸਾਮ: 15 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥਾਂ ਸਮੇਤ ਦੋ ਗ੍ਰਿਫ਼ਤਾਰ

ਗੁਹਾਟੀ, 21 ਸਤੰਬਰ - ਅਸਾਮ ਪੁਲਿਸ ਨੇ ਕਛਰ ਜ਼ਿਲ੍ਹੇ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 15.5 ਕਰੋੜ ਰੁਪਏ ਦਾ ਨਸ਼ੀਲੇ ਪਦਾਰਥ ਬਰਾਮਦ ਕੀਤਾ ਹੈ। ਇਹ ਜਾਣਕਾਰੀ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਦਿੱਤੀ । ਉਨ੍ਹਾਂ ਦੱਸਿਆ ਕਿ ਇਹ ਬਰਾਮਦਗੀ ਇਕ ਟਰੱਕ ਤੋਂ ਕੀਤੀ ਗਈ ਹੈ। ਉਨ੍ਹਾਂ ਟਵੀਟ ਰਾਹੀਂ ਦੱਸਿਆ ਕਿ ਕਛਰ ਪੁਲਿਸ ਨੇ ਬਾਂਸਕੰਡੀ ਵਿਖੇ ਇਕ ਟਰੱਕ ਨੂੰ ਰੋਕਿਆ ਅਤੇ ਚੰਗੀ ਤਰ੍ਹਾਂ ਤਲਾਸ਼ੀ ਲੈਣ ’ਤੇ 15.5 ਕਰੋੜ ਰੁਪਏ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ। ਇਸ ਦੇ ਨਾਲ ਹੀ ਟਰੱਕ ਵਿਚੋਂ ਕੁੱਲ 18,000 ਯਾਬਾ ਗੋਲੀਆਂ ਅਤੇ 2 ਕਿਲੋ ਕ੍ਰਿਸਟਾਲਿਨ ਮੇਥਾਮਫੇਟਾਮਾਈਨ ਜ਼ਬਤ ਕੀਤੀ ਗਈ ਹੈ। ਦੱਸ ਦੇਈਏ ਕਿ ਯਾਬਾ ਜਾਂ ‘ਪਾਗਲ ਦਵਾਈ’ ਮੇਥਾਮਫੇਟਾਮਾਈਨ (ਇਕ ਸ਼ਕਤੀਸ਼ਾਲੀ ਅਤੇ ਨਸ਼ਾ ਕਰਨ ਵਾਲੀ ਉਤੇਜਕ) ਅਤੇ ਕੈਫੀਨ ਦੇ ਮਿਸ਼ਰਣ ਦਾ ਇਕ ਗੋਲੀ ਰੂਪ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ