JALANDHAR WEATHER

ਸਰਕਾਰੀ ਹਸਪਤਾਲ ਦੇ ਡਾਕਟਰ 'ਤੇ ਜਾਨਲੇਵਾ ਹਮਲਾ

ਚੋਗਾਵਾਂ, 6 ਅਗਸਤ (ਗੁਰਵਿੰਦਰ ਸਿੰਘ ਕਲਸੀ)-ਸਰਕਾਰੀ ਹਸਪਤਾਲ ਲੋਪੋਕੇ ਵਿਖੇ ਦਵਾਈ ਲੈਣ ਆਏ ਇਕ ਵਿਅਕਤੀ ਵਲੋਂ ਡਾਕਟਰਾਂ ਉਪਰ ਹਮਲਾ ਕਰਕੇ ਪੱਗ ਲਾਹੁਣ ਦੀ ਖਬਰ ਹੈ। ਜਾਣਕਾਰੀ ਦਿੰਦਿਆਂ ਬੱਚਿਆਂ ਦੇ ਡਾਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਪਿੰਡ ਸਾਰੰਗੜੇ ਦਾ ਇਕ ਵਿਅਕਤੀ ਆਪਣੇ ਬੱਚੇ ਤੇ ਪਤਨੀ ਨਾਲ ਵਰਨਾ ਕਾਰ ਉਤੇ ਦਵਾਈ ਲੈਣ ਲਈ ਆਏ। ਉਕਤ ਵਿਅਕਤੀ ਨੇ ਆਪਣੀ ਪਤਨੀ ਦੀ ਦਵਾਈ ਲੇਡੀਜ਼ ਡਾਕਟਰ ਕੋਲੋਂ ਲੈਣ ਉਪਰੰਤ ਛੋਟੇ ਬੱਚੇ ਨੂੰ ਦਿਖਾਉਣ ਲਈ ਮੇਰੇ ਕਮਰੇ ਵਿਚ ਆਇਆ। ਮੈਨੂੰ ਐਸ.ਐਮ.ਓ. ਲੋਪੋਕੇ ਨੇ ਮੀਟਿੰਗ ਲਈ ਬੁਲਾਇਆ ਸੀ, ਜਿਸ ਕਰਕੇ ਉਕਤ ਵਿਅਕਤੀ ਨੇ ਤਹਿਸ਼ ਵਿਚ ਆ ਕੇ ਐਸ.ਐਮ.ਓ. ਲੋਪੋਕੇ ਨਾਲ ਵੀ ਦੁਰਵਿਵਹਾਰ ਕੀਤਾ। ਮੇਰੇ ਉਤੇ ਹਮਲਾ ਕਰਕੇ ਮੇਰੀ ਪੱਗ ਉਤਾਰ ਦਿੱਤੀ। ਮੈਨੂੰ ਬਚਾਉਣ ਲਈ ਆਏ ਇਕ ਹੋਰ ਡਾਕਟਰ ਨੂੰ ਵੀ ਉਕਤ ਵਿਅਕਤੀ ਨੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਲੋਪੋਕੇ ਦੇ ਏ.ਐਸ. ਆਈ. ਪਰਸ਼ੋਤਮ ਸ਼ਰਮਾ, ਹੌਲਦਾਰ ਕੁਲਵੰਤ ਸਿੰਘ ਮੌਕੇ ਉਤੇ ਪਹੁੰਚੇ। ਡਾਕਟਰ ਦੇ ਬਿਆਨ ਦਰਜ ਕਰਕੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ