ਕਾਂਗਰਸ ਨੇ ਕੀਤਾ ਜਲੰਧਰ ਨਿਗਮ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ
ਜਲੰਧਰ, 13 ਸਤੰਬਰ (ਸ਼ਿਵ)- ਜਲੰਧਰ ਦੀ ਬਦਹਾਲ ਹਾਲਤ ਨੂੰ ਲੈ ਕੇ ਬਾਵਾ ਹੈਨਰੀ, ਰਜਿੰਦਰ ਬੇਰੀ ਦੀ ਅਗਵਾਈ ਵਿਚ ਜਲੰਧਰ ਕਾਂਗਰਸ ਨੇ ਨਿਗਮ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕੀਤਾ। ਇਸ ਦੌਰਾਨ ਧੱਕਾ ਮੁੱਕੀ ਹੋਈ, ਜਿਸ ਕਾਰਨ ਨਿਗਮ ਦਫ਼ਤਰ ਦੇ ਗੇਟ ਦਾ ਸ਼ੀਸ਼ਾ ਟੁੱਟ ਗਿਆ। ਇਸ ਮੌਕੇ ਕਾਂਗਰਸ ਵਲੋਂ ਨਾਅਰੇਬਾਜ਼ੀ ਵੀ ਕੀਤੀ ਗਈ।