ਕੈਨੇਡਾ ਵਿਚ ਭੇਦਭਰੀ ਹਾਲਤ ’ਚ ਹੋਈ ਨੌਜਵਾਨ ਦੀ ਮੌਤ
ਫ਼ਿਰੋਜ਼ਪੁਰ, 12 ਸਤੰਬਰ (ਬਲਬੀਰ ਸਿੰਘ ਜੋਸਨ)- ਮੱਲਾਂਵਾਲਾ ਦੇ ਪਿੰਡ ਚਾਹਲ ਦੇ ਰਹਿਣ ਵਾਲੇ ਨੌਜਵਾਨ ਦੀ ਕੈਨੇਡਾ ਵਿਚ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਨੌਜਵਾਨ ਦੀ ਮਿ੍ਤਕ ਦੇਹ ਇਕ ਦਰਿਆ ਪਾਸੋਂ ਮਿਲੀ। ਮਿ੍ਰਤਕ ਕਰੀਬ ਢਾਈ ਸਾਲ ਪਹਿਲਾਂ ਕੈਨੇਡਾ ਪੜ੍ਹਾਈ ਕਰਨ ਗਿਆ ਸੀ।