ਪਿੰਡ ਸਿੰਬਲ ਮਾਜਰਾ 'ਚ ਤੇਂਦੂਏ ਦੇ ਪੈਰਾਂ ਦੇ ਮਿਲੇ ਨਿਸ਼ਾਨ
ਖਰੜ, 9 ਸਤੰਬਰ (ਗੁਰਮੁਖ ਸਿੰਘ ਮਾਨ)-ਖਰੜ ਦੇ ਨੇੜਲੇ ਪਿੰਡ ਸਿੰਬਲ ਮਾਜਰਾ ਵਿਚ ਤੇਂਦੂਏ ਦੇ ਪੈਰਾਂ ਦੇ ਨਿਸ਼ਾਨ ਅਤੇ ਪਿੰਡ ਪੀਰ ਸੁਹਾਣਾ ਵਿਚ ਇਕ ਕਿਸਾਨ ਵਲੋਂ ਗੰਨੇ ਦੀ ਫਸਲ ਵਿਚ ਵੜਨ ਉਤੇ ਪਿੰਡਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸੂਚਨਾ ਨਾ ਮਿਲਣ 'ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਮੋਹਾਲੀ ਦੀ ਟੀਮ ਨੇ ਮੌਕੇ ਉਤੇ ਪਹੁੰਚ ਕੇ ਜਾਇਜ਼ਾ ਲਿਆ ਅਤੇ ਪਿੰਡਾਂ ਦੇ ਲੋਕਾਂ ਨੂੰ ਸੂਚੇਤ ਕੀਤਾ।