ਮੋਟਰਸਾਈਕਲ ਸਵਾਰ ਜੋੜੇ ਤੋਂ 10 ਲੱਖ ਰੁਪਏ ਖੋਹ ਕੇ ਲੁਟੇਰੇ ਫਰਾਰ
ਰਾਜਪੁਰਾ, 5 ਸਤੰਬਰ (ਰਣਜੀਤ ਸਿੰਘ)-ਅੱਜ ਇਥੇ ਰਾਜਪੁਰਾ-ਪਟਿਆਲਾ ਰੋਡ ਉਤੇ ਸਥਿਤ ਕੇਨਰਾ ਬੈਂਕ ਵਿਚੋਂ ਇਕ ਵਿਅਕਤੀ ਅਤੇ ਔਰਤ 10 ਲੱਖ ਰੁਪਏ ਕਢਵਾ ਕੇ ਬਾਈਕ ਉਤੇ ਸਵਾਰ ਹੋ ਕੇ ਜਾ ਰਹੇ ਸਨ। ਉਨ੍ਹਾਂ ਨੇ ਪੈਸਿਆਂ ਵਾਲਾ ਬੈਗ ਮੋਟਰਸਾਈਕਲ ਦੀ ਟੈਂਕੀ ਉਤੇ ਰੱਖਿਆ ਹੋਇਆ ਸੀ ਅਤੇ ਪਿੱਛੋਂ ਦੋ ਮੋਟਰਸਾਈਕਲ ਸਵਾਰ ਆਏ ਤੇ 10 ਲੱਖ ਰੁਪਏ ਅਤੇ ਸੋਨੇ ਦੀਆਂ ਚੂੜੀਆਂ ਖੋਹ ਕੇ ਫਰਾਰ ਹੋ ਗਏ। ਇਸ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਡੀ.ਐਸ.ਪੀ. ਸਰਦਾਰ ਬਿਕਰਮ ਸਿੰਘ ਬਰਾੜ ਦਾ ਕਹਿਣਾ ਹੈ ਕਿ ਤਫਤੀਸ਼ ਜਾਰੀ ਹੈ।