ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਨੇ ਆਜ਼ਾਦੀ ਦਿਨ ਦੀਆਂ ਭਾਰਤ ਨੂੰ ਮਠਿਆਈਆਂ ਦਿੱਤੀਆਂ
ਅਟਾਰੀ (ਅੰਮ੍ਰਿਤਸਰ), 14 ਅਗਸਤ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਭਾਰਤ ਨਾਲੋਂ ਇਕ ਦਿਨ ਪਹਿਲਾਂ 14 ਅਗਸਤ ਨੂੰ ਆਜ਼ਾਦ ਹੋਏ ਗੁਆਂਢੀ ਮੁਲਕ ਪਾਕਿਸਤਾਨ ਨੇ ਅੱਜ ਆਪਣੇ ਦੇਸ਼ ਦੇ ਆਜ਼ਾਦੀ ਦਿਵਸ ਮੌਕੇ ਅਟਾਰੀ ਸਰਹੱਦ ਰਾਹੀਂ ਭਾਰਤ ਨੂੰ ਮਠਿਆਈਆਂ ਦੇ ਡੱਬੇ ਦੇ ਕੇ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ I ਭਾਰਤ-ਪਾਕਿਸਤਾਨ ਦੇਸ਼ਾਂ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਦੀ ਜ਼ੀਰੋ ਲਾਈਨ ਉਤੇ ਖੜ੍ਹੇ ਹੋ ਕੇ ਅੱਜ ਸਵੇਰੇ ਪਾਕਿਸਤਾਨ ਰੇਂਜਰ ਦੇ ਵਿੰਗ ਕਮਾਂਡੈਂਟ ਆਜ਼ਮ ਸ਼ਾਹ ਨੇ ਆਪਣੇ ਦੇਸ਼ ਦਾ ਕੌਮੀ ਝੰਡਾ ਵਾਹਗਾ ਸਰਹੱਦ ਪਾਕਿਸਤਾਨ ਵਿਖ਼ੇ ਲਹਿਰਾਉਣ ਉਪਰੰਤ ਦੋਵੇਂ ਦੇਸ਼ਾਂ ਦੀ ਸਾਂਝੀ ਸਰਹੱਦ ਉਤੇ ਪਹੁੰਚ ਕੇ ਰੇਂਜਰਾਂ ਤੇ ਬੀ.ਐਸ.ਐਫ. ਦੇ ਜਵਾਨਾ ਕੋਲੋਂ ਸਲਾਮੀ ਲੈਂਦਿਆਂ ਪਾਕਿਸਤਾਨ ਦੇਸ਼ ਦੇ 78ਵੇਂ ਆਜ਼ਾਦੀ ਦਿਵਸ ਦੀਆਂ ਬੀ.ਐਸ.ਐਫ. ਦੀ ਅਟਾਰੀ ਸਰਹੱਦ ਉਤੇ 144 ਬਟਾਲੀਅਨ ਦੇ ਕਮਾਂਡੈਂਟ ਏ. ਕੇ. ਮਿਸ਼ਰਾ ਨਾਲ ਖੁਸ਼ੀ-ਖੁਸ਼ੀ ਹੱਥ ਮਲਾਉਂਦਿਆਂ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੱਤੀI