JALANDHAR WEATHER

ਜੈਪੁਰ : ਕਾਰ-ਟਰੱਕ ਦੀ ਟੱਕਰ 'ਚ 3 ਲੋਕਾਂ ਦੀ ਮੌਤ

ਪ੍ਰਤਾਪ ਨਗਰ (ਜੈਪੁਰ), 11 ਅਗਸਤ-ਇਥੇ ਇਕ ਕਾਰ ਅਤੇ ਟਰੱਕ ਵਿਚਾਲੇ ਹੋਈ ਟੱਕਰ ਵਿਚ 2 ਵਿਦਿਆਰਥੀਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਹਾਦਸਾ ਸ਼ਨੀਵਾਰ ਦੇਰ ਰਾਤ ਪ੍ਰਤਾਪ ਨਗਰ ਖੇਤਰ ਦੇ ਐਨ.ਆਰ.ਆਈ. ਸਰਕਲ ਨੇੜੇ ਵਾਪਰਿਆ ਜਦੋਂ ਇਕ ਕਾਰ ਸਬਜ਼ੀਆਂ ਨਾਲ ਭਰੇ ਟਰੱਕ ਨਾਲ ਟਕਰਾਅ ਗਈ। 2 ਗੰਭੀਰ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਰਾਮਨਗਰੀਆ ਸਟੇਸ਼ਨ ਹਾਊਸ ਅਫਸਰ (ਐਸ.ਐਚ.ਓ.) ਅਰੁਣ ਕੁਮਾਰ ਨੇ ਦੱਸਿਆ ਕਿ ਦੋ ਵਿਦਿਆਰਥੀਆਂ ਦੀ ਪਛਾਣ ਮਾਨਸਰੋਵਰ ਦੇ ਅਮੀਸ਼ ਵਾਧਵਾ ਅਤੇ ਜਗਤਪੁਰਾ ਦੇ ਵੇਦਾਂਤ ਆਹਲੂਵਾਲੀਆ ਵਜੋਂ ਹੋਈ ਹੈ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ