ਵਕਫ਼ ਸੋਧ ਬਿੱਲ ਦਾ ਮੁਸਲਿਮ ਭਾਈਚਾਰੇ ਨੇ ਕੀਤਾ ਸਵਾਗਤ -ਕਿਰਨ ਰਿਜਿਜੂ
ਨਵੀਂ ਦਿੱਲੀ,9 ਅਗਸਤ - ਸੰਸਦੀ ਮਾਮਲਿਆਂ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ, ਕਿਰਨ ਰਿਜਿਜੂ ਦਾ ਕਹਿਣਾ ਹੈ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਵਕਫ਼ (ਸੋਧ) ਬਿੱਲ, 2024 ਦੇ ਪੇਸ਼ ਹੋਣ ਤੋਂ ਬਾਅਦ, ਮੈਂ ਮੁਸਲਿਮ ਭਾਈਚਾਰੇ ਦੇ ਪ੍ਰਤੀਨਿਧੀਆਂ ਨੂੰ ਮਿਲਣ ਦੇ ਯੋਗ ਹੋਇਆ ਹਾਂ। ਅੱਜ, ਆਲ ਇੰਡੀਆ ਸੂਫੀ ਸੱਜਾਦਾਨਸ਼ੀਨ ਦੀ ਪੂਰੀ ਟੀਮ ਸਈਅਦ ਨਸਰੂਦੀਨ ਚਿਸ਼ਤੀ ਦੀ ਅਗਵਾਈ ਵਿਚ ਮਿਲੀ। ਸਾਰਿਆਂ ਨਾਲ ਗੱਲ ਕਰਨ ਤੋਂ ਬਾਅਦ, ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਵਕਫ਼ ਸੋਧ ਬਿੱਲ ਦੀ ਵਿਵਸਥਾ ਦਾ ਉਨ੍ਹਾਂ ਵਲੋਂ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਸੁਝਾਅ ਵੀ ਦਿੱਤਾ ਕਿ ਭਾਰਤ ਦੀਆਂ ਸਾਰੀਆਂ ਦਰਗਾਹਾਂ ਦੀਆਂ ਕੁਝ ਮੰਗਾਂ ਹਨ। ਇਸ ਲਈ ਸਰਕਾਰ ਨੂੰ ਇਸ 'ਤੇ ਧਿਆਨ ਦੇਣਾ ਚਾਹੀਦਾ ਹੈ ।