JALANDHAR WEATHER

ਰਾਜਸਭਾ ਵਿਚ ਜਯਾ ਬੱਚਨ ਤੇ ਜਗਦੀਪ ਧਨਖੜ ਹੋਏ ਆਹਮੋ ਸਾਹਮਣੇ

ਨਵੀਂ ਦਿੱਲੀ, 9 ਅਗਸਤ- ਰਾਜ ਸਭਾ ’ਚ ਜਯਾ ਬੱਚਨ ਨੇ ਸਪੀਕਰ ਦੇ ਬੋਲਣ ਦੇ ਅੰਦਾਜ਼ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਮੈਂ ਇਕ ਕਲਾਕਾਰ ਹਾਂ ਤੇ ਮੈਂ ਸਰੀਰ ਦੀ ਭਾਸ਼ਾ ਅਤੇ ਸਮੀਕਰਨ (ਬਾੱਡੀ ਲੈਂਗੂਏਜ ਅਤੇ ਐਕਸਪ੍ਰੈਸ਼ਨ) ਚੰਗੀ ਤਰ੍ਹਾਂ ਸਮਝਦੀ ਹਾਂ। ਇਸ ’ਤੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਤੁਸੀਂ ਆਪਣੀ ਸੀਟ ’ਤੇ ਬੈਠੋ। ਤੁਸੀਂ ਬਹੁਤ ਨਾਮਣਾ ਖੱਟਿਆ ਹੈ। ਤੁਸੀਂ ਜਾਣਦੇ ਹੋ ਕਿ ਇਕ ਅਦਾਕਾਰ ਨਿਰਦੇਸ਼ਕ ਦੇ ਅਧੀਨ ਹੁੰਦਾ ਹੈ। ਤੁਸੀਂ ਉਹ ਨਹੀਂ ਦੇਖਿਆ ਜੋ ਮੈਂ ਹਰ ਰੋਜ਼ ਇਥੋਂ ਦੇਖਦਾ ਹਾਂ। ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਇਕ ਮਸ਼ਹੂਰ ਅਦਾਕਾਰਾ ਹੋ, ਤੁਹਾਨੂੰ ਸਦਨ ਵਿਚ ਅਨੁਸ਼ਾਸਨ ਕਾਇਮ ਰੱਖਣਾ ਹੋਵੇਗਾ। ਇਸ ਤੋਂ ਬਾਅਦ ਰਾਜ ਸਭਾ ’ਚ ਹੰਗਾਮਾ ਹੋ ਗਿਆ ਅਤੇ ਵਿਰੋਧੀ ਧਿਰ ਨੇ ਵਾਕਆਊਟ ਕਰ ਦਿੱਤਾ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਵੀ ਕੀਤੀ ਕਿ ਧੱਕੇਸ਼ਾਹੀ ਨਹੀਂ ਚੱਲੇਗੀ। ਚੇਅਰਮੈਨ ਜਗਦੀਪ ਧਨਖੜ ਨੇ ਅੱਗੇ ਕਿਹਾ ਕਿ ਤੁਸੀਂ ਮੇਰੇ ਲਹਿਜੇ ’ਤੇ ਸਵਾਲ ਕਰ ਰਹੇ ਹੋ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਦਨ ਦੇ ਨੇਤਾ ਜੇ.ਪੀ. ਨੱਢਾ ਨੇ ਇਸ ਸਾਰੀ ਘਟਨਾ ’ਤੇ ਨਿੰਦਾ ਮਤਾ ਪੇਸ਼ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ