ਪ੍ਰਵਾਸੀ ਮਜ਼ਦੂਰ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਿਸਾਨ ਦਾ ਕਤਲ
ਰਾਏਕੋਟ, 25 ਜੁਲਾਈ (ਸੁਸ਼ੀਲ)- ਬੀਤੀ ਰਾਤ ਕਰੀਬੀ ਪਿੰਡ ਬਸਰਾਵਾਂ ਵਿਖੇ ਇਕ ਪ੍ਰਵਾਸੀ ਮਜ਼ਦੂਰ ਵਲੋਂ ਕਿਸਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕੰਵਲਜੀਤ ਸਿੰਘ ਉਰਫ਼ ਬਿੱਲੂ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਬਸਰਾਵਾਂ ਬੀਤੀ ਰਾਤ ਸਾਢੇ 8 ਵਜੇ ਦੇ ਕਰੀਬ ਆਪਣੇ ਖ਼ੇਤਾਂ ਨੇੜੇ ਸਥਿਤ ਇਕ ਮੋਟਰ ’ਤੇ ਗਿਆ ਸੀ, ਜਿੱਥੇ ਉਸ ਨੂੰ ਇਕ ਪ੍ਰਵਾਸੀ ਮਜ਼ਦੂਰ ਸੰਤੋਸ਼ ਵਾਸੀ ਬਿਹਾਰ ਵਲੋਂ ਕਤਲ ਕਰ ਦਿੱਤੇ ਜਾਣ ਦੀ ਖ਼ਬਰ ਹੈ। ਇਸ ਕਤਲ ਵਿਚ ਪਿੰਡ ਦੇ ਇਕ ਹੋਰ ਵਿਅਕਤੀ ਦੇ ਵੀ ਸ਼ਾਮਿਲ ਹੋਣ ਦੀ ਚਰਚਾ ਹੈ। ਘਟਨਾ ਤੋਂ ਬਾਅਦ ਦੋਨੋਂ ਕਥਿਤ ਦੋਸ਼ੀ ਫ਼ਰਾਰ ਦੱਸੇ ਜਾ ਰਹੇ ਹਨ। ਰਾਏਕੋਟ ਥਾਣਾ ਸਦਰ ਦੀ ਪੁਲਿਸ ਵਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।