ਪੀ.ਐਮ. ਨਰਿੰਦਰ ਮੋਦੀ ਨੇ ਐਕਸ 'ਤੇ ਓਲੰਪੀਆਡ ਟੀਮ ਦੀ ਕੀਤੀ ਤਾਰੀਫ
ਨਵੀਂ ਦਿੱਲੀ, 21 ਜੁਲਾਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ਇਹ ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਭਾਰਤ ਅੰਤਰਰਾਸ਼ਟਰੀ ਗਣਿਤ ਓਲੰਪੀਆਡ ਵਿਚ ਆਪਣੇ ਹੁਣ ਤੱਕ ਦੇ ਸਰਵੋਤਮ ਪ੍ਰਦਰਸ਼ਨ ਵਿਚ ਚੌਥੇ ਸਥਾਨ 'ਤੇ ਆਇਆ ਹੈ। ਸਾਡੇ ਦਲ ਨੇ 4 ਗੋਲਡ ਅਤੇ ਇਕ ਸਿਲਵਰ ਮੈਡਲ ਘਰ ਲਿਆਂਦਾ ਹੈ। ਇਹ ਕਾਰਨਾਮਾ ਕਈ ਹੋਰਾਂ ਨੂੰ ਪ੍ਰੇਰਿਤ ਕਰੇਗਾ।