ਪੱਛਮੀ ਬੰਗਾਲ 'ਚ ਭਾਰੀ ਮੀਂਹ ਨਾਲ 3 ਲੋਕਾਂ ਦੀ ਮੌਤ
ਕੋਲਕਾਤਾ (ਪੱਛਮੀ ਬੰਗਾਲ), 3 ਅਗਸਤ-ਭਾਰੀ ਮੀਂਹ ਨਾਲ ਇਥੇ 3 ਲੋਕਾਂ ਦੀ ਮੌਤ ਹੋ ਗਈ। ਆਸਨਸੋਲ ਵਿਚ ਇਕ ਵਿਅਕਤੀ ਰੁੜ੍ਹ ਗਿਆ ਕਿਉਂਕਿ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿਚ ਪਿਛਲੇ ਕਈ ਘੰਟਿਆਂ ਤੋਂ ਮੀਂਹ ਪੈ ਰਿਹਾ ਹੈ ਅਤੇ ਜ਼ਮੀਨ ਖਿਸਕਣ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ।