JALANDHAR WEATHER

ਪਿੰਡ ਵਰਪਾਲ ਵਿਖੇ ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ 'ਤੇ ਲੁੱਟ

ਅੰਮ੍ਰਿਤਸਰ, 27 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ, ਜੱਸਾ ਅਨਜਾਣ)-ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਵਰਪਾਲ ਕਲਾਂ ਵਿਖੇ ਪ੍ਰਿੰਸ ਜਿਊਲਰਜ਼ ਵਿਖੇ ਅੱਜ ਦਿਨ-ਦਿਹਾੜੇ 6 ਲੁਟੇਰਿਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਲੁਟੇਰੇ ਪਿਸਤੌਲ ਦੇ ਡਰ ਨਾਲ ਸੁਨਿਆਰੇ ਮਨਜੀਤ ਸਿੰਘ ਪਾਸੋਂ ਨਕਦੀ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਮਨਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਉਸ ਕੋਲੋਂ 60 ਹਜ਼ਾਰ ਦੇ ਕਰੀਬ ਨਕਦੀ, 12 ਗ੍ਰਾਮ ਦੇ ਲਗਭਗ ਸੋਨੇ ਦੇ ਕੋਕੇ ਸਮੇਤ ਹੋਰ ਗਹਿਣੇ ਲੁੱਟ ਕੇ ਲੈ ਗਏ। ਇਸ ਦੌਰਾਨ ਥਾਣਾ ਚਾਟੀਵਿੰਡ ਦੀ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਜਾਂਚ ਸ਼ੁਰੁ ਕਰ ਦਿੱਤੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ