JALANDHAR WEATHER

ਹਥਿਆਰਾਂ ਦੀ ਨੋਕ 'ਤੇ ਲੁੱਟਾਂ-ਖੋਹਾਂ ਕਰਨ ਵਾਲੇ 3 ਨੌਜਵਾਨ ਕਾਬੂ

ਜੈਤੋ, 27 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਸਥਾਨਕ ਪੁਲਿਸ ਨੇ ਹਥਿਆਰਾਂ ਦੀ ਨੋਕ ਉਤੇ ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜੈਤੋ ਦੇ ਡੀ.ਐਸ.ਪੀ. ਸੁਖਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਮਿਤੀ 25-07-2024 ਨੂੰ ਸਵੇਰ ਸਮੇਂ ਤਿੰਨ ਨੌਜਵਾਨਾਂ ਵਲੋਂ ਗੋਇਲ ਮੈਡੀਕਲ ਹਾਲ ਜੈਤੋ ਵਿਚ ਆ ਕੇ ਹਥਿਆਰਾਂ ਦੀ ਨੋਕ ਉਤੇ ਦੁਕਾਨ ਅੰਦਰ ਲੁੱਟ-ਖੋਹ ਕੀਤੀ ਗਈ ਅਤੇ ਦੁਕਾਨ ਵਿਚ ਕੰਮ ਕਰਦੇ ਵਰਕਰ ਰਣਦੀਪ ਸਿੰਘ ਪੁੱਤਰ ਛਹਿੰਬਰ ਸਿੰਘ ਵਾਸੀ ਗੂੜੀ ਸੰਗਰ ਜ਼ਿਲ੍ਹਾ ਸ੍ਰੀ ਮੁਕਤਸਰ ਦੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰੀਆਂ ਸਨ, ਜਿਸ ਸੰਬੰਧੀ ਰਣਦੀਪ ਸਿੰਘ ਦੇ ਬਿਆਨਾਂ ਉਤੇ ਸਹਾਇਕ ਥਾਣੇਦਾਰ ਨਛੱਤਰ ਸਿੰਘ ਵਲੋਂ ਮੁਕੱਦਮਾ ਨੰਬਰ 111 ਮਿਤੀ 27-7-2024 ਅ/ਧ 309 (4), 309 (6), 311, 332 (ਬੀ) ਬੀ.ਐਨ.ਐਸ. ਤਹਿਤ ਦਰਜ ਕਰਨ ਉਪਰੰਤ ਦੌਰਾਨੇ ਤਫਤੀਸ਼ ਸਹਾਇਕ ਥਾਣੇਦਾਰ ਨਛੱਤਰ ਸਿੰਘ ਸਮੇਤ ਸਿਪਾਹੀ ਵਿਕਰਮ ਸ਼ਰਮਾ ਅਤੇ ਥਾਣਾ ਜੈਤੋ ਦੇ ਹੋਰ ਕਰਮਚਾਰੀਆਂ ਨੇ ਯਾਦਵਿੰਦਰ ਸਿੰਘ ਉਰਫ ਯਾਦੀ ਪੁੱਤਰ ਜਗਦੀਸ ਸਿੰਘ ਵਾਸੀ ਟਿੱਬੀ ਸਾਹਿਬ ਰੋਡ ਜੈਤੋ, ਜਸ਼ਨ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਕਰੀਰਵਾਲੀ ਅਤੇ ਮੰਗਾ ਸਿੰਘ ਪੁੱਤਰ ਬਲਤੇਜ ਸਿੰਘ ਵਾਸੀ ਕੋਟਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਮਾਰੂ ਹਥਿਆਰ ਜਿਨ੍ਹਾਂ ਵਿਚ ਇਕ ਕਿਰਪਾਨ, ਕੁਹਾੜੀ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਇਨ੍ਹਾਂ ਕਥਿਤ ਤਿੰਨੇ ਦੋਸ਼ੀਆਂ ਨੂੰ ਕੱਲ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ