JALANDHAR WEATHER

ਉੱਤਰਾਖੰਡ : ਕੇਦਾਰਨਾਥ ਟ੍ਰੈਕਿੰਗ ਰੂਟ 'ਤੇ ਢਿੱਗਾਂ ਡਿੱਗਣ ਕਾਰਨ 3 ਦੀ ਮੌਤ

ਰੁਦਰਪ੍ਰਯਾਗ, (ਉੱਤਰਾਖੰਡ) 21 ਜੁਲਾਈ-ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਕੇਦਾਰਨਾਥ ਧਾਮ ਟ੍ਰੈਕਿੰਗ ਰੂਟ 'ਤੇ ਐਤਵਾਰ ਨੂੰ ਜ਼ਮੀਨ ਖਿਸਕਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕੁਝ ਜ਼ਖਮੀ ਹੋ ਗਏ। ਰੁਦਰਪ੍ਰਯਾਗ ਦੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਰ ਨੇ ਦੱਸਿਆ ਕਿ ਇਹ ਹਾਦਸਾ ਗੌਰੀਕੁੰਡ-ਕੇਦਾਰਨਾਥ ਟ੍ਰੈਕਿੰਗ ਮਾਰਗ 'ਤੇ ਚਿਰਬਾਸਾ ਖੇਤਰ ਦੇ ਨੇੜੇ ਸਵੇਰੇ 7:30 ਵਜੇ ਵਾਪਰਿਆ ਜਦੋਂ ਮਲਬਾ ਅਤੇ ਭਾਰੀ ਪੱਥਰ ਪਹਾੜੀ ਤੋਂ ਹੇਠਾਂ ਡਿੱਗਣੇ ਸ਼ੁਰੂ ਹੋ ਗਏ। ਹੁਣ ਤੱਕ ਮਲਬੇ 'ਚੋਂ ਤਿੰਨ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ