JALANDHAR WEATHER

ਬਿਹਾਰ: ਅਧਿਆਪਕ ਯੋਗਤਾ ਪ੍ਰੀਖਿਆ ਵਿਚ ਦੂਜੇ ਉਮੀਦਵਾਰਾਂ ਵਲੋਂ ਪੇਪਰ ਦੇਣ ਵਾਲੇ 12 ਲੋਕ ਗਿ੍ਫ਼ਤਾਰ

ਦਰਭੰਗਾ (ਬਿਹਾਰ), 8 ਜੁਲਾਈ- ਬਿਹਾਰ ਪੁਲਿਸ ਨੇ ਬੀਤੇ ਦਿਨ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ-2024 ਵਿਚ ਸ਼ਾਮਿਲ ਹੋਣ ਅਤੇ ਦਰਭੰਗਾ ਜ਼ਿਲ੍ਹੇ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿਚ ਹੋਰ ਉਮੀਦਵਾਰਾਂ ਦੀ ਤਰਫੋਂ ਪ੍ਰੀਖਿਆ ਨੂੰ ਹੱਲ ਕਰਨ ਦੇ ਦੋਸ਼ ਵਿਚ ਦੋ ਔਰਤਾਂ ਸਮੇਤ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦਰਭੰਗਾ ਦੇ ਐਸ.ਐਸ.ਪੀ. ਨੇ ਦੱਸਿਆ ਪੁਲਿਸ ਵਲੋਂ ਪ੍ਰੀਖਿਆ ਕੇਂਦਰਾਂ ’ਤੇ ਉਮੀਦਵਾਰਾਂ ਦੇ ਬਾਇਓਮੈਟ੍ਰਿਕ ਫਿੰਗਰਪ੍ਰਿੰਟ ਸਕੈਨ ਰਾਹੀਂ ਨਕਲ ਦਾ ਪਤਾ ਲਗਾਇਆ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ