JALANDHAR WEATHER

ਬੀ.ਐਸ.ਐਫ ਨੇ ਸੀਮਾ ਖ਼ੇਤਰ 'ਚ ਦੋ ਜਗਾ ਤੋਂ ਡ੍ਰੋਨ ਸਮੇਤ ਇਕ ਕਿੱਲੋ ਹੈਰੋਇਨ ਬ੍ਰਾਮਦ ਕੀਤੀ

ਖੇਮਕਰਨ,27 ਜੂਨ(ਰਾਕੇਸ਼ ਕੁਮਾਰ ਬਿੱਲਾ)-ਬੀ.ਐਸ.ਐਫ ਦੀ 103 ਬਟਾਲੀਅਨ ਨੇ ਸੀਮਾਂ ਚੋਕੀਆਂ ਕਲਸ ਤੇ ਕਾਲੀਆਂ ਅਧੀਨ ਪੈਂਦੇ ਸਰਹੱਦੀ ਖ਼ੇਤਰ 'ਚ ਕੱਲ ਡ੍ਰੋਨ ਸਮੇਤ ਇਕ ਕਿੱਲੋ ਤੋਂ ਵੱਧ ਹੈਰੋਇਨ ਬ੍ਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਪਹਿਲੀ ਘਟਨਾ 'ਚ ਬੀ.ਐਸ.ਐਫ ਨੇ ਪਿੰਡ ਕਾਲੀਆਂ 'ਚ ਕਿਸੇ ਕਿਸਾਨ ਦੇ ਝੋਨੇ ਦੇ ਖੇਤ 'ਚ ਡਿੱਗਾ ਪਿਆ ਪਾਕਿਸਤਾਨ ਤਰਫੋ ਆਇਆ ਕਾਲੇ ਰੰਗ ਦਾ ਚੀਨ ਦਾ ਬਣਿਆ ਛੋਟਾ ਡ੍ਰੋਨ ਤੇ ਨਾਲ ਬੰਨੇ ਪੈਕਟ 'ਚੋ ਕਰੀਬ 534 ਗ੍ਰਾਮ ਹੈਰੋਇਨ ਤੇ ਦੂਸਰੀ ਘਟਨਾ 'ਚ ਪਿੰਡ ਨੂਰਵਾਲਾ 'ਚ ਕਿਸੇ ਕਿਸਾਨ ਦੀ ਜ਼ਮੀਨ 'ਚ ਡ੍ਰੋਨ ਵਲੋ ਸੁੱਟੇ ਗਏ ਇਕ ਪੀਲ਼ੀ ਟੇਪ 'ਚ ਲਪੇਟੇ ਪੈਕਟ ਚੋ ਕਰੀਬ 510 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਹੈ।ਬੀ.ਐਸ.ਐਫ ਵਲੋ ਸੰਬੰਧਤ ਥਾਣੇ ਖੇਮਕਰਨ ਤੇ ਵਲਟੋਹਾ 'ਚ ਅਣਪਛਾਤੇ ਵਿਆਕਤੀਆ ਵਿਰੁੱਧ ਕੇਸ ਦਰਜ ਕਰਵਾ ਕੇ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ