JALANDHAR WEATHER

ਥਾਣਾ ਸੰਗਤ ਦੀ ਪੁਲਿਸ ਨੇ ਦੋ ਵੱਖ-ਵੱਖ ਕੇਸਾਂ ਵਿਚ ਤਿੰਨ ਨੌਜਵਾਨਾਂ ਪਾਸੋਂ 10 ਗ੍ਰਾਮ ਚਿੱਟਾ, 1 ਲੱਖ 90 ਹਜ਼ਾਰ ਦੀ ਡਰੱਗ ਮਨੀ ਅਤੇ ਪੰਜ ਕਿਲੋ ਚੂਰਾ ਪੋਸਤ ਕੀਤਾ ਬਰਾਮਦ

ਸੰਗਤ ਮੰਡੀ, 27 ਜੂਨ (ਦੀਪਕ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਦੋ ਵੱਖ-ਵੱਖ ਕੇਸਾਂ ਵਿਚ ਤਿੰਨ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 10 ਗ੍ਰਾਮ ਚਿੱਟਾ ਅਤੇ 1 ਲੱਖ 90 ਹਜ਼ਾਰ ਦੀ ਡਰੱਗ ਮਨੀ ਅਤੇ ਪੰਜ ਕਿਲੋ ਚੂਰਾ ਪੋਸਤ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸੰਗਤ ਦੇ ਮੁਖੀ ਪਰਮ ਪਾਰਸ ਸਿੰਘ ਚਹਿਲ ਨੇ ਦੱਸਿਆ ਹੈ ਕਿ ਕੁਲਵੰਤ ਸਿੰਘ ਵਾਸੀ ਮਲੂਕਾ ਪਾਸੋਂ ਪੰਜ ਕਿਲੋ ਚੂਰਾ ਪੋਸਤ ਅਤੇ ਸੂਰਜ ਪ੍ਰਤਾਪ ਅਤੇ ਮਨਪ੍ਰੀਤ ਸਿੰਘ ਵਾਸੀ ਵੈਰੋਵਾਲ ਜਿਲਾ ਤਰਨ ਤਾਰਨ ਪਾਸੋਂ 10 ਗ੍ਰਾਮ ਚਿੱਟਾ ਅਤੇ 1,90 ਹਜ਼ਾਰ ਦੀ ਡਰੱਗ ਮਣੀ ਬਰਾਮਦ ਕੀਤੀ ਗਈ ਹੈ। ਥਾਣਾ ਮੁਖੀ ਨੇ ਦੱਸਿਆ ਹੈ ਕਿ ਜਿਨ੍ਹਾਂ ਨੂੰ ਅੱਜ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਹੈ ਕਿ ਇਹ ਗ੍ਰਿਫ਼ਤਾਰੀ ਦੌਰਾਨ ਗਸਤ ਕੀਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ