JALANDHAR WEATHER

ਮੋਟਰਸਾਈਕਲ ਸਵਾਰ ਚੋਰਾਂ ਨੇ ਜੇਬ ਕਟ ਕੇ ਲੁਟੇ 10 ਹਜ਼ਾਰ ਰੁਪਏ

ਗੁਰੂ ਹਰ ਸਹਾਏ, 27 ਜੂਨ (ਹਰਚਰਨ ਸਿੰਘ ਸੰਧੂ)-ਗੁਰੂ ਹਰ ਸਹਾਏ ਅੰਦਰ ਲੁਟ ਖੋਹ ਅਤੇ ਚੋਰੀ ਹੋਣ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਏਂ ਦਿਨ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਆ ਰਹੀਆਂ ਹਨ।ਇਸ ਤਰ੍ਹਾਂ ਹੁਣ ਮੋਟਰਸਾਈਕਲ ਤੇ ਸਵਾਰ ਨੋਜਵਾਨਾਂ ਵਲੋਂ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਜੇਬ ਕਟ ਲੈਣ ਦੀ ਖ਼ਬਰ ਮਿਲੀ ਹੈ।ਇਸ ਸੰਬੰਧੀ ਪੀੜਤ ਵਿਅਕਤੀ ਸ਼ੰਭੂ ਸਿੰਘ ਨੇ ਹੱਡਬੀਤੀ ਸਨਾਉਦਿਆ ਪੁਲਿਸ ਨੂੰ ਦਿੱਤੀ ਦਰਖਾਸਤ ਰਾਹੀਂ ਦਸਿਆ ਕਿ ਉਹ ਆਪਣੇ ਲੜਕੇ ਨਾਲ਼ ਸਵੇਰ ਵੇਲੇ ਕਰੀਬ 8 ਵਜੇ ਆਪਣੇ ਪਿੰਡ ਕੇਸਰ ਸਿੰਘ ਵਾਲਾ ਤੋਂ ਗੁਰੂ ਹਰ ਸਹਾਏ ਨੂੰ ਆਪਣੇ ਕੰਮ ਲਈ ਆ ਰਹੇ ਸਨ। ਜਦ ਉਹ ਪਿੰਡ ਅਰਾਈਆਂ ਵਾਲਾ ਫਰੀਦਕੋਟ ਰੋਡ ਤੇ ਪੁੱਜੇ ਤਾਂ ਪਿੱਛੋਂ ਤੋਂ ਆ ਰਹੇ ਇਕ ਬਿਨਾਂ ਨੰਬਰੀ ਪਲਸਰ ਮੋਟਰਸਾਈਕਲ ਤੇ ਦੋ ਨੌਜਵਾਨ ਚੋਰਾਂ ਨੇ ਉਨ੍ਹਾਂ ਦੀ ਜੇਬ ਕੱਟ ਲਈ ਅਤੇ ਉਸ ਦੇ ਪਰਸ ਵਿਚ ਕਰੀਬ 10 ਹਜ਼ਾਰ ਰੁਪਏ ਨਗਦ ,ਏ.ਟੀ.ਐਮ ਪੈਨ ਕਾਰਡ ,ਅਧਾਰ ਕਾਰਡ ਅਤੇ ਇਕ ਬੈਂਕ ਦਾ ਚੈੱਕ ਸੀ। ਉਸਨੇ ਨੇ ਦੱਸਿਆ ਕਿ ਉਨ੍ਹਾਂ ਵਲੋਂ ਚੋਰਾਂ ਦਾ ਕਾਫੀ ਪਿੱਛਾ ਕੀਤਾ ਗਿਆ, ਪਰ ਕੋਈ ਪਤਾ ਨਹੀਂ ਲੱਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ