ਸਾਨੂੰ ਉਮੀਦ ਹੈ ਕਿ ਰਾਸ਼ਟਰਪਤੀ ਮੌਜੂਦਾ ਸਮੱਸਿਆਵਾਂ ’ਤੇ ਕਰਨਗੇ ਗੌਰ- ਗੌਰਵ ਗੋਗੋਈ
ਨਵੀਂ ਦਿੱਲੀ, 27 ਜੂਨ- ਕਾਂਗਰਸ ਸਾਂਸਦ ਗੌਰਵ ਗੋਗੋਈ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਰਾਸ਼ਟਰਪਤੀ ਮੌਜੂਦਾ ਸਮੱਸਿਆਵਾਂ ’ਤੇ ਗੌਰ ਕਰਨਗੇ ਅਤੇ ਉਨ੍ਹਾਂ ’ਤੇ ਆਪਣੀ ਰਾਏ ਦੇਣਗੇ। ਸੇਂਗੋਲ ’ਤੇ ਸਪਾ ਸੰਸਦ ਆਰ.ਕੇ. ਚੌਧਰੀ ਦੀ ਟਿੱਪਣੀ ’ਤੇ ਉਨ੍ਹਾਂ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ, ਤਾਮਿਲਨਾਡੂ ਦੇ ਲੋਕਾਂ ਨੇ ਦਿਖਾਇਆ ਹੈ ਕਿ ਕਿ ਉਨ੍ਹਾਂ ਦਾ ਆਸ਼ੀਰਵਾਦ ਡੀ.ਐਮ.ਕੇ. ਅਤੇ ਕਾਂਗਰਸ ਗਠਜੋੜ ਦੇ ਨਾਲ ਹੈ।