ਉੱਤਰਾਖੰਡ ਦੇ ਮੁੱਖ ਮੰਤਰੀ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲਣ ਲਈ ਪਹੁੰਚੇ ਏਮਜ਼
ਨਵੀਂ ਦਿੱਲੀ, 27 ਜੂਨ-ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੂੰ ਮਿਲਣ ਤੋਂ ਬਾਅਦ ਏਮਜ਼ ਤੋਂ ਰਵਾਨਾ ਹੋਏ। ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੂੰ ਕੱਲ੍ਹ ਦੇਰ ਰਾਤ ਦਾਖ਼ਲ ਕਰਵਾਇਆ ਗਿਆ ਸੀ। ਉਹ ਸਥਿਰ ਹੈ ਅਤੇ ਨਿਗਰਾਨੀ ਹੇਠ ਹੈ।