JALANDHAR WEATHER

ਪ੍ਰੀ ਮੌਨਸੂਨ ਦੀ ਭਾਰੀ ਬਰਸਾਤ ਨਾਲ ਸੁਨਾਮ ਹੋਇਆ ਜਲਥਲ

ਸੁਨਾਮ ਊਧਮ ਸਿੰਘ ਵਾਲਾ,27 ਜੂਨ (ਸਰਬਜੀਤ ਸਿੰਘ ਧਾਲੀਵਾਲ)-ਅੱਜ ਸਵੇਰੇ ਹੋਈ ਪ੍ਰੀ ਮੌਨਸੂਨ ਦੀ ਪਹਿਲੀ ਬਾਰਸ਼ ਕਾਰਨ ਜਿੱਥੇ ਝੋਨੇ ਦੀ ਲੁਆਈ ਨੇ ਜੋਰ ਫੜ ਲਿਆ। ਜਿਸ ਕਾਰਨ ਪੈ ਰਹੀ ਅੱਤ ਦੀ ਗਰਮੀ ਤੋਂ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਤਪਦੀ ਗਰਮੀ 'ਚ ਝੋਨਾ ਲਾ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਵੀ ਸ਼ੁਕਰ ਮਨਾਇਆ ਹੈ, ਕਿਉਂਕਿ ਗਰਮੀ ਕਾਰਨ ਪਸ਼ੂਆਂ ਲਈ ਬੀਜੇ ਗਏ ਹਰੇ ਚਾਰੇ ਅਤੇ ਸਬਜੀਆਂ ਨੂੰ ਵੀ ਪਾਣੀ ਮਿਲ ਗਿਆ ਹੈ। ਮੀਂਹ ਕਾਰਨ ਛੋਟੇ ਛੋਟੇ ਬਚਿਆਂ 'ਚ ਵੀ ਖੁਸ਼ੀ ਵੇਖਣ ਨੂੰ ਮਿਲੀ ਅਤੇ ਖੁਸ਼ੀ 'ਚ ਖੀਵੇ ਹੋਏ ਬੱਚੇ ਮੀਂਹ 'ਚ ਨਹਾ ਰਹੇ ਸਨ। ਉੱਥੇ ਹੀ ਇਸ ਭਰਵੇਂ ਮੀਂਹ ਨਾਲ ਸਨਾਮ ਸ਼ਹਿਰ 'ਚ ਜਲਥਲ ਹੀ ਜਲਥਲ ਹੋ ਗਿਆ। ਸਥਾਨਕ ਸਬਜੀ ਮੰਡੀ ਸਮੇਤ ਅਨਾਜ ਮੰਡੀ ਦੀਆਂ ਸੜਕਾਂ 'ਤੇ ਪਾਣੀ ਖੜ ਗਿਆ। ਜਿਸ ਕਾਰਨ ਮੰਡੀ ਦੇ ਆੜਤੀਆਂ ਨੂੰ ਆਪਣੀਆਂ ਦੁਕਾਨਾਂ 'ਚ ਜਾਣ ਲਈ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਰਿਕਾਰਡ ਤੋੜ ਪਏ ਮੀਂਹ ਕਾਰਨ ਸ਼ਹਿਰ ਦੇ ਅੰਡਰ ਬ੍ਰਿਜ 'ਚ ਪਾਣੀ ਭਰ ਗਿਆ। ਜਿਸ ਕਾਰਨ ਸ਼ਹਿਰ ਦੀ ਆਵਾਜਾਈ ਅਸਤ ਵਿਅਸਤ ਹੋ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ