JALANDHAR WEATHER

ਨੀਟ-ਯੂ.ਜੀ 2024 ਦੀ ਪ੍ਰੀਖਿਆਵਾਂ 23 ਜੂਨ ਨੂੰ ਮੁੜ ਕਰਵਾਈਆਂ ਜਾਣਗੀਆਂ

ਨਵੀਂ ਦਿੱਲੀ, 13 ਜੂਨ-ਐਨ.ਟੀ.ਏ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ 1,563 ਤੋਂ ਵੱਧ ਉਮੀਦਵਾਰਾਂ ਦੇ ਨਤੀਜਿਆਂ ਦੀ ਸਮੀਖਿਆ ਕਰਨ ਲਈ ਇਕ ਕਮੇਟੀ ਗਠਿਤ ਕੀਤੀ ਗਈ ਹੈ ਜਿਨ੍ਹਾਂ ਨੂੰ ਨੀਟ-ਯੂ.ਜੀ ਲਈ ਹਾਜ਼ਰ ਹੋਣ ਦੌਰਾਨ ਹੋਏ ਸਮੇਂ ਦੇ ਨੁਕਸਾਨ ਦੀ ਭਰਪਾਈ ਕਰਨ ਲਈ 'ਗ੍ਰੇਸ ਅੰਕ' ਦਿੱਤੇ ਗਏ ਸਨ। ਕਮੇਟੀ ਨੇ 1,563 ਨੀਟ-ਯੂ.ਜੀ 2024 ਉਮੀਦਵਾਰਾਂ ਦੇ ਸਕੋਰਕਾਰਡਾਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ। ਜਿਨ੍ਹਾਂ ਨੂੰ ਗ੍ਰੇਸ ਅੰਕ ਦਿੱਤੇ ਗਏ ਸਨ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਦੁਬਾਰਾ ਟੈਸਟ ਦੇਣ ਦਾ ਵਿਕਲਪ ਦਿੱਤਾ ਜਾਵੇਗਾ।ਐਨ.ਟੀ.ਏ ਨੇ ਐਸ.ਸੀ ਨੂੰ ਦੱਸਿਆ ਕਿ ਪ੍ਰੀਖਿਆਵਾਂ 23 ਜੂਨ ਨੂੰ ਕਰਵਾਈਆਂ ਜਾਣਗੀਆਂ ਅਤੇ ਨਤੀਜੇ 30 ਜੂਨ ਤੋਂ ਪਹਿਲਾਂ ਘੋਸ਼ਿਤ ਕੀਤੇ ਜਾਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ