JALANDHAR WEATHER

ਆਰ.ਸੀ.ਐਫ. ਵਲੋਂ ਉਧਮਪੁਰ-ਸ੍ਰੀਨਗਰ-ਬਾਰਾਮੁੱਲਾ ਰੇਲ ਮਾਰਗ ਲਈ ਬਣਾਏ ਨਵੇਂ ਡੱਬਿਆਂ ਦਾ ਦੂਜਾ ਰੇਕ ਰਵਾਨਾ

ਕਪੂਰਥਲਾ, 6 ਜੂਨ (ਅਮਰਜੀਤ ਕੋਮਲ) - ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਕਸ਼ਮੀਰ ਵੈਲੀ ਦੇ ਬਰਫ਼ੀਲੇ ਮੌਸਮ ਤੇ ਵਿਰੋਧੀ ਮੌਸਮੀ ਸਥਿਤੀਆਂ ਨੂੰ ਮੱਦੇਨਜ਼ਰ ਰੱਖਦਿਆਂ ਉਧਮਪੁਰ-ਸ੍ਰੀਨਗਰ-ਬਾਰਾਮੁੱਲਾ ਰੇਲ ਮਾਰਗ ਲਈ ਆਧੁਨਿਕ ਵਿਸ਼ੇਸ਼ਤਾਵਾਂ ਵਾਲੇ ਬਣਾਏ ਗਏ ਨਵੇਂ ਰੇਲ ਡੱਬਿਆਂ ਦੇ ਦੂਜੇ ਰੇਕ ਨੂੰ ਰਵਾਨਾ ਕਰਨ ਤੋਂ ਪਹਿਲਾਂ ਆਰ.ਸੀ.ਐਫ. ਦੇ ਜਨਰਲ ਮੈਨੇਜਰ ਮੰਜੁਲ ਮਾਥਰ ਨੇ ਇਸ ਰੇਕ ਦੇ ਡੱਬਿਆਂ ਵਿਚ ਲਗਾਏ ਗਏ ਮਕੈਨੀਕਲ ਤੇ ਇਲੈਕਟ੍ਰੀਕਲ ਨਾਲ ਸੰਬੰਧਿਤ ਉਪਕਰਨਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ । ਇਸ ਮੌਕੇ ਆਰ.ਸੀ.ਐਫ. ਦੇ ਪਿ੍ੰਸੀਪਲ ਚੀਫ਼ ਮਕੈਨੀਕਲ ਇੰਜੀਨੀਅਰ ਅਰੁਣ ਕੁਮਾਰ ਜੈਨ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ । ਇਨ੍ਹਾਂ 23 ਡੱਬਿਆਂ ਦੇ ਰੇਕ ਵਿਚ 14 ਏ.ਸੀ. ਥ੍ਰੀ ਟੀਅਰ, 5 ਏ.ਸੀ. ਟੂ ਟੀਅਰ, 1 ਏ.ਸੀ. ਫ਼ਸਟ ਕਲਾਸ, 1 ਏ.ਸੀ. ਹਾਟ ਬੁਫੇ ਕਾਰ ਤੇ ਦੋ ਪਾਵਰ ਕਾਰ ਡੱਬੇ ਸ਼ਾਮਿਲ ਹਨ | ਰੇਲ ਡੱਬਿਆਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਖ਼ੁਲਾਸਾ ਕਰਦਿਆਂ ਮੰਜੁਲ ਮਾਥਰ ਨੇ ਦੱਸਿਆ ਕਿ ਡੱਬੇ ਦੇ ਦਰਵਾਜ਼ੇ ਨਾਲ ਇਕ ਪਤਲਾ ਸਵਿੱਚ ਬੋਰਡ ਕੈਬਨਿਟ, ਸੀ.ਸੀ.ਟੀ.ਵੀ., ਫਾਇਰ ਅਲਾਰਮ, ਯਾਤਰੀ ਸੂਚਨਾ ਪ੍ਰਣਾਲੀ, ਆਟੋਮੈਟਿਕ ਪਲੱਗ-ਟਾਈਪ ਬਾਡੀ ਸਾਈਡ ਡੋਰ, ਯਾਤਰੀ ਘੋਸ਼ਣਾ ਪ੍ਰਣਾਲੀ, ਐਲ.ਈ.ਡੀ. ਡੈਸਟੀਨੇਸ਼ਨ ਬੋਰਡ ਆਦਿ ਸ਼ਾਮਿਲ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ