JALANDHAR WEATHER

ਰਾਹੁਲ ਗਾਂਧੀ ਬਾਜ਼ਾਰ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਰਚ ਰਹੇ ਹਨ -ਪੀਯੂਸ਼ ਗੋਇਲ

ਨਵੀਂ ਦਿੱਲੀ , 6 ਜੂਨ - ਭਾਜਪਾ ਨੇਤਾ ਪੀਯੂਸ਼ ਗੋਇਲ ਦਾ ਕਹਿਣਾ ਹੈ, "ਮੋਦੀ ਸਰਕਾਰ ਦੇ ਪਿਛਲੇ 10 ਸਾਲਾਂ ਵਿਚ, ਪਹਿਲੀ ਵਾਰ ਸਾਡੀ ਮਾਰਕੀਟ ਕੈਪ 5 ਟ੍ਰਿਲੀਅਨ ਡਾਲਰ ਨੂੰ ਪਾਰ ਕਰ ਗਈ ਹੈ। ਅੱਜ ਭਾਰਤ ਦਾ ਇਕਵਿਟੀ ਮਾਰਕਿਟ ਦੁਨੀਆ ਦੀਆਂ ਚੋਟੀ ਦੀਆਂ 5 ਅਰਥਵਿਵਸਥਾਵਾਂ ਦੇ ਮਾਰਕੀਟ ਕੈਪ ਵਿਚ ਦਾਖ਼ਲ ਹੋ ਗਿਆ ਹੈ । ਅਸੀਂ ਜਾਣਦੇ ਹਾਂ ਕਿ ਮੋਦੀ ਸਰਕਾਰ ਦੇ ਅਧੀਨ ਬਾਜ਼ਾਰ ਵਿਚ ਸੂਚੀਬੱਧ ਮਾਰਕੀਟ ਕੈਪ 4 ਗੁਣਾ ਵਧਿਆ ਹੈ। ਭਾਜਪਾ ਨੇਤਾ ਪੀਯੂਸ਼ ਗੋਇਲ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਲੋਕ ਸਭਾ ਚੋਣਾਂ 'ਚ ਹੋਏ ਨੁਕਸਾਨ ਕਰਕੇ ਹੁਣ ਉਹ ਬਾਜ਼ਾਰ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਅੱਜ ਭਾਰਤ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ । "

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ