JALANDHAR WEATHER

ਅਸੀਂ ਇਹ ਚੋਣ ਇਕ ਸਿਆਸੀ ਪਾਰਟੀ ਖ਼ਿਲਾਫ਼ ਨਹੀਂ ਲੜੇ - ਰਾਹੁਲ

 ਨਵੀੀਂ ਦਿੱਲੀ, 4 ਜੂਨ - ਪ੍ਰੈੱਸ ਕਾਨਫ਼ਰੰਸ ਦੌਰਾਨ ਰਾਹੁਲ ਗਾਂਧੀ ਨੇ ਪਾਰਟੀ ਵਰਕਰਾਂ, ਲੀਡਰਾਂ ਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਇਹ ਚੋਣ ਇਕ ਸਿਆਸੀ ਪਾਰਟੀ ਖ਼ਿਲਾਫ਼ ਨਹੀਂ ਲੜੇ। ਅਸੀਂ ਇਹ ਲੜਾਈ ਇਕ ਸਿਸਟਮ ਖ਼ਿਲਾਫ਼ ਲੜੇ ਹਾਂ। ਇਹ ਲੜਾਈ ਸੰਵਿਧਾਨ ਨੂੰ ਬਚਾਉਣ ਲਈ ਲੜੇ ਹਾਂ। ਸੰਵਿਧਾਨ ਨੂੰ ਬਚਾਉਣ ਦਾ ਕੰਮ ਦੇਸ਼ ਦੇ ਗਰੀਬ ਲੋਕਾਂ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਾਂਗੇ। ਇੰਡੀਆ ਗੱਠਜੋੜ ਦੁਆਰਾ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਦੇ ਸਵਾਲ 'ਤੇ ਰਾਹੁਲ ਗਾਂਧੀ ਨੇ ਕਿਹਾ, "ਅਸੀਂ ਭਲਕੇ ਆਪਣੇ ਗੱਠਜੋੜ ਦੇ ਭਾਈਵਾਲਾਂ ਨਾਲ ਮੀਟਿੰਗ ਕਰਾਂਗੇ। ਇਹ ਸਵਾਲ ਉੱਥੇ ਉਠਾਏ ਜਾਣਗੇ ਅਤੇ ਜਵਾਬ ਦਿੱਤੇ ਜਾਣਗੇ। ਅਸੀਂ ਆਪਣੇ ਗੱਠਜੋੜ ਦੇ ਭਾਈਵਾਲਾਂ ਨੂੰ ਪੁੱਛੇ ਬਿਨਾਂ ਕੋਈ ਬਿਆਨ ਨਹੀਂ ਦੇਵਾਂਗੇ। "

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ