ਜਨਤਾ ਦੀ ਤੇ ਲੋਕਤੰਤਰ ਦੀ ਜਿੱਤ ਨੇ ਅੱਜ ਦੇ ਚੋਣ ਨਤੀਜੇ - ਖੜਗੇ
ਨਵੀਂ ਦਿੱਲੀ, 4 ਜੂਨ - ਕਾਂਗਰਸ ਦੀ ਪ੍ਰੈੱਸ ਕਾਨਫ਼ਰੰਸ ਦੌਰਾਨ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਅੱਜ ਦੇ ਚੋਣ ਨਤੀਜੇ ਜਨਤਾ ਦੀ ਤੇ ਲੋਕਤੰਤਰ ਦੀ ਜਿੱਤ ਹਨ। ਇਸ ਵਾਰ ਜਨਤਾ ਨੇ ਇਕ ਪਾਰਟੀ ਨੂੰ ਬਹੁਮਤ ਨਹੀਂ ਦਿੱਤਾ। ਕਾਂਗਰਸ ਨੇ ਨਿਮਰਤਾ ਸਹਿਤ ਜਨਾਦੇਸ਼ ਨੂੰ ਸਵੀਕਾਰ ਕੀਤਾ ਹੈ।