JALANDHAR WEATHER

ਬਾਬਾ ਬਕਾਲਾ ਸਾਹਿਬ ਨਜ਼ਦੀਕ ਹਾਈਵੇ 'ਤੇ ਲੱਗੀ ਹਿਮਾਚਲ ਡੀਪੂ ਵਾਲੀ ਬੱਸ ਨੂੰ ਭਿਆਨਕ ਅੱਗ ,ਵੱਡਾ ਹਾਦਸਾ ਟਲਿਆ

ਬਾਬਾ ਬਕਾਲਾ ਸਾਹਿਬ , 3 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ) - ਅੱਜ ਸਾਮੀਂ 5 ਵਜੇ ਦੇ ਕਰੀਬ ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਕਸਬਾ ਖਿਲਚੀਆਂ ਦੇ ਨਜ਼ਦੀਕ, ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਜਾ ਰਹੀ ਹਿਮਾਚਲ ਰੋਡਵੇਜ਼ ਦੀ ਬੱਸ ਦੇ ਅਚਾਨਕ ਟਾਇਰ ਫੱਟਣ ਦੇ ਕਾਰਨ ਭਿਆਨਕ ਅੱਗ ਲੱਗਣ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜਲੰਧਰ-ਅੰਮ੍ਰਿਤਸਰ ਹਾਈਵੇ 'ਤੇ ਜਾ ਰਹੀ ਹਿਮਾਚਲ ਰੋਡਵੇਜ਼ ਦੀ ਬੱਸ ਨੰਬਰ ਐਚ.ਪੀ- 61-38-61 ਦੇ ਅਚਾਨਕ ਟਾਇਰ ਫੱਟਣ ਦੇ ਕਾਰਨ ਭਿਆਨਕ ਅੱਗ ਲੱਗਣ ਨਾਲ ਸਵਾਰੀਆਂ ਦੇ ਵਿਚ ਹਾਹਾਕਾਰ ਮਚ ਗਈ । ਬੱਸ ਵਿਚ ਤਕਰੀਬਨ 20 ਤੋਂ 22 ਦੇ ਕਰੀਬ ਸਵਾਰੀਆਂ ਸਨ । ਪਰ ਸਮੇਂ ਸਿਰ ਪਤਾ ਲੱਗਣ ਤੇ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਅਤੇ ਇਕ ਵੱਡਾ ਹਾਦਸਾ ਹਾਦਸਾ ਟਲ ਗਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ