ਅਮਲੋਹ ਵਿਖੇ ਬਜ਼ੁਰਗ ਉਤਸ਼ਾਹ ਨਾਲ ਵੋਟ ਪਾਉਣ ਪਹੁੰਚੇ, ਹਰ ਇਨਸਾਨ ਨੂੰ ਵੋਟ ਪਾਉਣ ਦੀ ਕੀਤੀ ਅਪੀਲ
![](/cmsimages/20240601/4536216__amd.jpg)
ਅਮਲੋਹ, 1 ਜੂਨ, ਕੇਵਲ ਸਿੰਘ)- ਅੱਜ ਅਮਲੋਹ ਵਿਖੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਜ਼ਰ ਸਵੱਖਤੇ ਹੀ ਬਜ਼ੁਰਗ ਬੜੇ ਉਤਸ਼ਾਹ ਨਾਲ ਵੋਟ ਪਾਉਣ ਲਈ ਪਹੁੰਚੇ। ਇਸ ਮੌਕੇ ਗੱਲਬਾਤ ਕਰਦਿਆਂ ਬਜ਼ੁਰਗਾਂ ਨੇ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਇਹ ਸਾਡਾ ਸਾਰਿਆਂ ਦਾ ਅਧਿਕਾਰ ਹੈ। ਉਹਨਾਂ ਅੱਗੇ ਕਿਹਾ ਕਿ ਅੱਜ ਚੋਣਾਂ ਮੌਕੇ ਵੋਟ ਪਾਉਣ ਵਿੱਚ ਕਿਸੇ ਪ੍ਰਕਾਰ ਦੀ ਕੋਈ ਮੁਸਕਿਲ ਨਹੀਂ ਆਏ ਅਤੇ ਚੋਣ ਕਮਿਸ਼ਨ ਵੱਲੋਂ ਜਿਹੜੇ ਪ੍ਰਬੰਧ ਕੀਤੇ ਹਨ ਸ਼ਲਾਘਾਯੋਗ ਹਨ। ਉਹਨਾਂ ਅੱਗੇ ਕਿਹਾ ਕਿ ਸਾਡੇ ਵੱਲੋ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟ ਪਾਈ ਗਈ ਹੈ ਉਥੇ ਹੀ ਜਿਹੜੇ ਬੂਟੇ ਵੰਡੇ ਗਏ ਹਨ ਚੰਗਾ ਉਪਰਾਲਾ ਹੈ ਅਤੇ ਬੂਟੇ ਲਗਾਉਣ ਨੂੰ ਵੀ ਪਹਿਲ ਕਰਨੀ ਚਾਹੀਦੀ ਹੈ।