JALANDHAR WEATHER

ਪਿੰਡ ਮੱਤੇਵਾਲ ਵਿੱਚ ਅਤੇ ਪਿੰਡ ਉਦੋਕੇ ਖੁਰਦ ਵਿੱਚ ਦੋਹਾਂ ਧੜਿਆਂ ਵਿਚਕਾਰ ਹੋਈ ਤਕਰਾਰ ਪੋਲਿੰਗ ਬੂਥ ਤੇ ਮੌਜੂਦ ਸੁਰੱਖਿਆ ਸਟਾਫ ਉੱਪਰ ਪੱਖਪਾਤ ਕਰਨ ਦੇ ਦੋਸ਼

ਮੱਤੇਵਾਲ, 1 ਜੂਨ (ਗੁਰਪ੍ਰੀਤ ਸਿੰਘ ਮੱਤੇਵਾਲ)- ਲੋਕ ਸਭਾ ਹਲਕਾ ਅੰਮ੍ਰਿਤਸਰ ਦੀਨ ਪਿੰਨ ਦੇ ਵਿਧਾਨ ਸਭਾ ਹਲਕਾ ਮਜੀਠਾ ਤੇ ਪਿੰਡ ਉਦੋਕੇ ਵਿੱਚ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਚਕਾਰ ਤੂੰ ਤੂੰ ਮੈਂ ਮੈਂ ਸ਼ੁਰੂ ਹੋ ਗਈ ਜਿਸ ਪਿੱਛੋਂ ਇਹ ਤਕਰਾਰ ਵਧਦੀ ਹੋਈ ਹੱਥੋਂ ਪਾਈ ਤੱਕ ਜਾ ਪਹੁੰਚੀ| ਜਿਸ ਤੇ ਐਸਐਚ ਓ ਮਨਬੀਰ ਸਿੰਘ ਮੱਤੇਵਾਲ ਵੱਲੋਂ ਮੌਕੇ ਤੇ ਪਹੁੰਚ ਕੇ ਦੋਹਾਂ ਧੜਿਆਂ ਨੂੰ ਸ਼ਾਂਤ ਕੀਤਾ। ਅਤੇ ਵੋਟ ਬਹਾਲ ਕਰਾਈ| ਇਸੇ ਤਰ੍ਹਾਂ ਪਿੰਡ ਮੱਤੇਵਾਲ ਵਿੱਚ ਵੀ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਚਕਾਰ ਉਸ ਵੇਲੇ ਤਕਰਾਰ ਸ਼ੁਰੂ ਹੋਈ ਜਦੋਂ ਪੋਲਿੰਗ ਬੂਥ ਤੇ ਮੌਜੂਦ ਪੁਲਿਸ ਕਰਮਚਾਰੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਕਹਿਣ ਅਨੁਸਾਰ ਦੂਜੀਆਂ ਧਿਰਾਂ ਤੇ ਪੱਖਪਾਤ ਕਰਦਾ ਹੋਇਆ ਨਜ਼ਰ ਆਇਆ| ਜਿਸ ਤੋਂ ਨਾਰਾਜ਼ ਅਕਾਲੀ ਦਲ ਦੇ ਵਰਕਰਾਂ ਵੱਲੋਂ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਆਮ ਪਾਰਟੀ ਦੇ ਵਰਕਰਾਂ ਵੱਲੋਂ ਉਹਨਾਂ ਨਾਲ ਤਕਰਾਰ ਸ਼ੁਰੂ ਕਰ ਦਿੱਤੀ ਜਿਸ ਨੂੰ ਬਾਅਦ ਵਿੱਚ ਪੁਲਿਸ ਵੱਲੋਂ ਸ਼ਾਂਤ ਕਰਵਾਇਆ ਗਿਆ|

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ