JALANDHAR WEATHER

ਸ਼ੇਰਪੁਰ ਪੋਲਿੰਗ ਸਟਾਫ ਦੀ ਅਣਗਿਹਲੀ ਕਰਕੇ, ਅੱਧਾ ਘੰਟਾਂ ਦੇ ਕਰੀਬ ਰੁਕੀ ਰਹੀ ਵੋਟਿੰਗ

ਸ਼ੇਰਪੁਰ, 1 ਜੂਨ (ਮੇਘ ਰਾਜ ਜੋਸ਼ੀ, ਦਰਸਨ ਸਿੰਘ ਖੇੜੀ) ਚੋਣ ਕਮਿਸਨ ਵੱਲੋਂ ਵਧ ਤੋਂ ਵਧ ਵੋਟਿੰਗ ਕਰਵਾਉਣ ਦੇ ਯਤਨ ਕੀਤੇ ਗਏ ਪਰ ਫਿਰ ਵੀ ਲੋਕ ਸਭਾ ਹਲਕਾ ਸੰਗਰੂਰ ਦੇ ਕਸਬਾ ਸੇ਼ਰਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬੂਥ ਨੰਬਰ 151 ਤੇ ਪੋਲਿੰਗ ਸਟਾਫ ਦੀ ਵੱਡੀ ਅਣਗਿਹਲੀ ਸਾਹਮਣੇ ਆਈ ਹੈ ਜਿਸ ਕਾਰਨ ਅੱਧਾ ਘੰਟਾ ਵੋਟਿੰਗ ਰੁਕੀ ਰਹੀ ਅਤੇ ਗਰਮੀ ਕਾਰਨ ਬਹੁਤ ਸਾਰੇ ਵੋਟਰ ਬਿਨਾ ਵੋਟ ਪਾਏ ਹੀ ਚਲੇ ਗਏ। ਵੋਟਰਾਂ ਦੇ ਦੱਸਣ ਤੇ ਮੌਕੇ ਤੇ ਪਹੁੰਚੇ ਪੱਤਰਕਾਰਾ ਨੇ ਦੇਖਿਆ ਤਾ 8:45 ਮਿੰਟ ਤੋਂ ਲੈਕੇ 9.15 ਤੱਕ ਪੋਲਿੰਗ ਸਟਾਫ ਪੋਲਿੰਗ ਬੂਥ ਛੱਡਕੇ ਚਲਾ ਗਿਆ, ਜਿਸ ਕਰਕੇ ਪੋਲਿੰਗ ਬੂਥ ਦੇ ਬਾਹਰ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਵੋਟਰਾਂ ਨੇ ਦੱਸਿਆ ਕਿ ਅੰਤਾਂ ਦੀ ਗਰਮੀ ਵਿਚ ਉਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਸਾਰਾ ਮਾਮਲਾ ਡਿਪਟੀ ਕਮਿਸਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਦੇ ਧਿਆਨ ਵਿਚ ਲਿਆਦਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ