JALANDHAR WEATHER

93 ਸਾਲਾ ਬਜ਼ੁਰਗ ਮਾਤਾ ਦਵਾਰਕੀ ਦੇਵੀ ਨੇ ਆਪਣੀ ਵੋਟ ਪਾ ਕੇ ਵੋਟ ਦਾ ਇਸਤੇਮਾਲ ਜ਼ਰੂਰੀ ਕਰਨ ਦਾ ਦਿੱਤਾ ਸੁਨੇਹਾ

ਸਾਹਨੇਵਾਲ, 1 ਜੂਨ (ਹਨੀ ਚਾਠਲੀ) ਪਿੰਡ ਸਾਹਨੇਵਾਲ ਦੀ 93 ਸਾਲਾ ਬਜ਼ੁਰਗ ਮਾਤਾ ਦਵਾਰਕੀ ਦੇਵੀ ਨੇ ਵੋਟ ਪਾਉਣ ਉਪਰੰਤ ਗੱਲਬਾਤ ਕਰਦੇ ਦੱਸਿਆ ਕਿ ਐੱਮ.ਐੱਲ.ਏ, ਐੱਮ.ਪੀ ਅਤੇ ਪਿੰਡ ਦੇ ਕੌਂਸਲਰ ਤੱਕ ਦੀਆਂ ਵੋਟਾਂ ਨੂੰ ਉਨ੍ਹਾਂ ਨੇ ਕਦੇ ਵੀ ਮਿਸ ਨਹੀਂ ਕੀਤਾ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਵੋਟ ਦਾ ਇਸਤੇਮਾਲ ਜ਼ਰੂਰੀ ਕਰਨਾ ਚਾਹੀਦਾ ਹੈ। ਦਵਾਰਕੀ ਦੇਵੀ ਨੇ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਆਪਣੇ ਕੰਮਾਂ ਵਿਚ ਏਨਾ ਰੁਝ ਗਈ ਹੈ ਕਿ ਉਨ੍ਹਾਂ ਦੇ ਕੋਲ ਵੋਟ ਪਾਉਣ ਦਾ ਸਮਾਂ ਨਹੀਂ ਹੈ ਤਾਂ ਹੀ ਵੋਟਿੰਗ ਘੱਟ ਪੋਲ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਚੰਗੀ ਤਰ੍ਹਾਂ ਤੁਰ- ਫਿਰ ਨਹੀਂ ਸਕਦੀ ਪਰ ਫਿਰ ਵੀ ਮੈਂ ਵੋਟ ਪਾਉਣ ਲਈ ਆਪਣੇ ਸਪੁੱਤਰ ਵਰਿੰਦਰ ਪ੍ਰਤਾਪ ਦੇ ਨਾਲ ਆਈ ਹਾਂ ਇਸ ਮੌਕੇ ਜਦੋਂ ਸਾਹਨੇਵਾਲ ਦੇ ਬੂਥ ਤੇ ਵੋਟ ਪਾਉਂਣ ਲਈ 93 ਸਾਲਾ ਬਜ਼ੁਰਗ ਮਾਤਾ ਦਵਾਰਕੀ ਦੇਵੀ ਆਈ ਤਾਂ ਉਨ੍ਹਾਂ ਨੂੰ ਉਥੇ ਬਜ਼ੁਰਗ ਵੋਟਰ ਹੋਣ ਦਾਂ ਮਾਣ ਸਰਟੀਫਿਕੇਟ ਦਿੱਤਾ ਗਿਆ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ