JALANDHAR WEATHER

ਗਰਮੀ ਦੇ ਬਾਵਜੂਦ ਸਵੇਰ ਤੋਂ ਹੀ ਵੋਟਰਾਂ ' ਚ ਭਾਰੀ ਉਤਸ਼ਾਹ

ਉਸਮਾਨਪੁਰ, 1 ਜੂਨ ( ਸੰਦੀਪ ਮਝੂਰ) ਸੱਤਵੇਂ ਗੇੜ ਵਿਚ ਪੈ ਰਹੀਆਂ ਲੋਕ ਸਭਾ ਚੋਣਾਂ ਸਬੰਧੀ ਅੱਜ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਸੀਟ ਤੇ ਵੱਖ - ਵੱਖ ਬੂਥਾਂ ਤੇ ਵੋਟਰਾਂ ਵਿਚ ਸਵੇਰ ਤੋਂ ਹੀ ਵੋਟਾਂ ਪਾਉਣ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਗਰਮੀ ਕਾਰਨ ਵੋਟਰ ਸਵੇਰ ਦੇ ਸਮੇਂ ਹੀ ਵੋਟ ਪਾ ਕੇ ਵਿਹਲਾ ਹੋਣ ਕਰਕੇ ਬੂਥਾਂ ਤੇ ਆ ਰਹੇ ਹਨ। ਇਸ ਵਾਰ ਭਾਵੇਂ ਸਿਆਸੀ ਪਾਰਟੀਆਂ ਵਲੋਂ ਆਪਣੀ ਆਪਣੀ ਪਾਰਟੀ ਦੇ ਬੂਥ ਲਗਾਏ ਗਏ ਹਨ। ਪਰ ਚੋਣ ਕਮਿਸ਼ਨ ਵਲੋਂ ਹਰੇਕ ਵੋਟਰ ਨੂੰ ਘਰ - ਘਰ ਵੋਟਰ ਸਲਿੱਪ ਉਪਲਬਧ ਕਰਵਾਉਣ ਕਰਕੇ ਲੋਕ ਬਿਨਾਂ ਉਕਤ ਸਿਆਸੀ ਪਾਰਟੀਆਂ ਦੇ ਬੂਥਾਂ ਤੇ ਬਿਨਾ ਖੜ੍ਹੇ ਸਿੱਧੇ ਵੋਟ ਪਾਉਣ ਜਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ