ਭਾਰਤ ਪਾਕਿਸਤਾਨ ਸਰਹੱਦ ਨੇੜੇ ਖੇਤਾਂ 'ਚ ਪਈਆਂ ਚੱਪਲਾਂ ਵਿਚੋ ਹੈਰੋਇਨ ਬਰਾਮਦ
![](/cmsimages/20240504/4507554__gggg 1.jpg)
![](/cmsimages/20240504/4507554__gggg.jpg)
ਅਜਨਾਲਾ, 4 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਬੀ.ਐਸ.ਐਫ 183 ਬਟਾਲੀਅਨ ਵਲੋਂ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਖੇਤਾਂ ਵਿਚ ਪਈਆਂ ਚੱਪਲਾਂ ਵਿਚੋਂ 435 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਹੈ। ਹੈਰੋਇਨ ਦੀ ਇਹ ਬਰਾਮਦਗੀ ਸਰਹੱਦੀ ਪਿੰਡ ਭਿੰਡੀ ਨੈਣ ਨੇੜੇ ਇਕ ਖੇਤ ਵਿਚੋਂ ਹੋਈ ਹੈ।