JALANDHAR WEATHER

ਫ਼ਾਜ਼ਿਲਕਾ ਪੁਲਿਸ ਨੇ ਬਜ਼ੁਰਗ ਔਰਤ ਦੇ 3 ਕਾਤਲ ਕੀਤੇ ਗ੍ਰਿਫਤਾਰ

ਫ਼ਾਜ਼ਿਲਕਾ, 30 ਅਪ੍ਰੈਲ (ਪ੍ਰਦੀਪ ਕੁਮਾਰ)-ਫ਼ਾਜ਼ਿਲਕਾ ਪੁਲਿਸ ਨੇ ਬਜ਼ੁਰਗ ਔਰਤ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਤਿੰਨ ਕਾਤਲਾਂ ਨੂੰ 48 ਘੰਟਿਆਂ ਵਿਚ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਫ਼ਾਜ਼ਿਲਕਾ ਜ਼ਿਲੇ ਦੇ ਐਸ.ਐਸ.ਪੀ. ਡਾ. ਪ੍ਰਗਿਆ ਜੈਨ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ।

ਐਸ.ਐਸ.ਪੀ. ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ 28 ਅਪ੍ਰੈਲ ਨੂੰ ਪਿੰਡ ਆਲਮ ਸ਼ਾਹ ਵਿਚ ਬਜ਼ੁਰਗ ਔਰਤ ਦਾ ਕਤਲ ਕਰਨ ਵਾਲੇ ਉਸਦੇ 2 ਪੋਤੇ ਅਤੇ ਇਕ ਹੋਰ ਰਿਸ਼ਤੇਦਾਰ ਸੀ। ਜਿਨ੍ਹਾਂ ਨੇ ਦਾਦੀ ਦੀ ਜ਼ਮੀਨ ਦੇ ਲਾਲਚ ਵਿਚ ਆ ਕੇ ਕਤਲ ਕੀਤਾ ਸੀ। ਕਾਤਲਾਂ ਨੇ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਸੀ ਜਦੋਂ ਦਾਦੀ ਆਪਣੇ ਘਰ ਵਿਚ ਰਾਤ ਨੂੰ ਸੌਂ ਰਹੀ ਸੀ। ਕਤਲ ਤੋਂ ਬਾਅਦ ਪੋਤੇ ਆਪਣੇ ਨਾਲ ਦਾਦੀ ਦੀ ਸੋਨੇ ਦੀਆਂ ਵਾਲੀਆਂ ਲੈ ਗਏ ਸਨ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ ਤੇ ਮਾਮਲਾ ਲੁੱਟ ਦਾ ਦਿਖਾਈ ਦੇਵੇ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ