JALANDHAR WEATHER

ਕੈਨੇਡਾ ਦਾ ਸਾਬਕਾ ਸੰਸਦ ਮੈਂਬਰ ਰਾਜ ਗਰੇਵਾਲ ਦੋਸ਼ਮੁਕਤ

ਟੋਰਾਂਟੋ, 11 ਮਾਰਚ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਬਰੈਂਪਟਨ-ਪੂਰਬੀ ਹਲਕੇ ਤੋਂ 2015 ਵਿਚ ਸੰਸਦ ਮੈਂਬਰ ਚੁਣੇ ਗਏ ਰਾਜ ਗਰੇਵਾਲ ਨੂੰ ਬੀਤੇ ਦਿਨ ਅਦਾਲਤ ਨੇ ਵੱਡੀ ਰਾਹਤ ਦਿੰਦਿਆਂ ਦੋਸ਼ਮੁਕਤ ਕਰਾਰ ਦੇ ਦਿੱਤਾ। ਉਨ੍ਹਾਂ 'ਤੇ ਦੋਸ਼ ਸੀ ਕਿ ਉਨ੍ਹਾਂ ਜੂਆ ਖੇਡਣ ਕਾਰਨ ਚੜਿਆ ਕਰਜ਼ਾ ਉਤਾਰਨ ਲਈ ਆਪਣੇ ਸਮਰਥਕਾਂ ਤੋਂ ਕਰਜ਼ੇ ਲੈਣ ਲਈ ਆਪਣਾ ਸਿਆਸੀ ਦਫਤਰ ਵਰਤਿਆ ਸੀ । ਇਸ ਕਰਕੇ ਗਰੇਵਾਲ ਨੂੰ 2018 'ਚ ਅਸਤੀਫਾ ਵੀ ਦੇਣਾ ਪਿਆ ਸੀ । ਰਾਜਧਾਨੀ ਓਟਾਵਾ ਵਿਚ ਗਰੇਵਾਲ ਨੇ ਅਦਾਲਤ ਤੋਂ ਬਾਹਰ ਆ ਕੇ ਇਹ ਕੇਸ ਖਤਮ ਹੋਣ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ । ਉਹ ਕਿੱਤੇ ਵਜੋਂ ਵਕੀਲ ਹਨ ਅਤੇ ਬਰੈਂਪਟਨ ਵਿਖੇ ਵਕਾਲਤ ਕਰਦੇ ਹਨ । ਇਸ ਮੌਕੇ ਉਨ੍ਹਾਂ ਦਾ ਵਕੀਲ ਨਾਦਰ ਹਸਨ ਵੀ ਮੌਜੂਦ ਸੀ ।