ਪਿੰਡ ਰਾਏਸਰ ਪੰਜਾਬ (ਬਰਨਾਲਾ) 'ਚ ਪਾਣੀ ਵਾਲੀ ਟੈਂਕੀ ਉੱਪਰ ਮਜ਼ਦੂਰਾਂ ਦਾ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ
ਮਹਿਲ ਕਲਾਂ (ਬਰਨਾਲਾ),16 ਜੁਲਾਈ (ਅਵਤਾਰ ਸਿੰਘ ਅਣਖੀ)- ਪਿੰਡ ਰਾਏਸਰ ਪੰਜਾਬ (ਬਰਨਾਲਾ) ਵਿਖੇ ਇਨਸਾਫ਼ ਲੈਣ ਲਈ ਪਾਣੀ ਵਾਲੀ ਟੈਂਕੀ ਉੱਪਰ ਚਲ ਰਿਹਾ ਮਜ਼ਦੂਰਾਂ ਦਾ ਧਰਨਾ ਕੜਕਦੀ ਗਰਮੀ ਦੇ ਮੌਸਮ ਦੌਰਾਨ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ।
ਟੈਂਕੀ ਉੱਪਰ ਧਰਨੇ 'ਚ ਬੈਠੀਆਂ ਛੇ ਔਰਤਾਂ ਵਿਚੋਂ ਅੱਜ ਇਕ 70 ਸਾਲਾਂ ਬਜ਼ੁਰਗ ਔਰਤ ਬੀਬੀ ਜਸਵੀਰ ਕੌਰ ਪਤਨੀ ਵਜ਼ੀਰ ਸਿੰਘ ਰਾਏਸਰ ਦੀ ਸਿਹਤ ਜ਼ਿਆਦਾ ਗਰਮੀ ਕਰਕੇ ਖ਼ਰਾਬ ਹੋਣ ਕਾਰਨ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਭਰਤੀ ਕਰਵਾਇਆ ਗਿਆ।
ਇਸ ਉਪਰੰਤ ਪੰਜ ਔਰਤਾਂ ਟੈਂਕੀ ਉੱਪਰ ਅਤੇ ਮਜ਼ਦੂਰ ਪਰਿਵਾਰ ਹੇਠਾਂ ਟੈਕੀ ਨੇੜੇ ਧਰਨਾ ਲਗਾ ਕੇ ਨਾਅਰੇਬਾਜ਼ੀ ਕਰ ਰਹੇ ਸਨ।
;
;
;
;
;
;
;
;