ਸੀਵਰੇਜ ਓਵਰਫਲੋ ਹੋਣ ਦੀ ਸਮੱਸਿਆ ਨੂੰ ਲੈ ਕੇ ਕਾਂਗਰਸੀ ਕੌਂਸਲਰਾਂ ਵਲੋਂ ਰੋਸ ਪ੍ਰਦਰਸ਼ਨ
ਜ਼ੀਰਕਪੁਰ (ਮੋਹਾਲੀ) 16 ਜੁਲਾਈ, (ਹੈਪੀ ਪੰਡਵਾਲਾ)- ਪੀਰਮੁਛੱਲਾ ਖੇਤਰ 'ਚ ਲੰਬੇ ਸਮੇਂ ਤੋਂ ਸੀਵਰੇਜ ਓਵਰਫਲੋ ਹੋਣ ਦੀ ਸਮੱਸਿਆ ਨੂੰ ਲੈ ਕੇ ਅੱਜ ਕਾਂਗਰਸੀ ਕੌਂਸਲਰਾਂ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨ ਦੀ ਅਗਵਾਈ ਕਾਂਗਰਸ ਨਾਲ ਸੰਬੰਧਤ ਵਾਰਡ ਨੰਬਰ 10 ਦੀ ਕੌਂਸਲਰ ਰਿਤੂ ਸ਼ਰਮਾ ਦੇ ਪਤੀ ਹਰਸ਼ ਰਿਸ਼ੀ, ਵਾਰਡ 11 ਦੇ ਕੌਂਸਲਰ ਗੁਰਸੇਵਕ ਸਿੰਘ ਪੂਨੀਆ ਤੇ ਵਾਰਡ 13 ਦੇ ਕੌਂਸਲਰ ਸੁਖਬੀਰ ਸਿੰਘ ਲਵਲੀ ਨੇ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਕਈ ਦਿਨਾਂ ਤੋਂ ਸੀਵਰੇਜ ਓਵਰਫਲੋ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਨਗਰ ਕੌਂਸਲ ਵਲੋਂ ਸਮੱਸਿਆ ਦੇ ਸਥਾਈ ਹੱਲ ਲਈ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕਿਆ ਗਿਆ।
;
;
;
;
;
;
;
;