JALANDHAR WEATHER

ਮੋਹਾਲੀ ਵਿਚ ਮਿਉਂਸੀਪਲ ਚੋਣਾਂ ਜਿੱਤਣ ਤੋਂ ਬਾਅਦ ਜੱਦੀ ਪਿੰਡ ਪਹੁੰਚਣ ‘ਤੇ ਨਸੀਬ ਸਿੰਘ ਸੰਧੂ ਦਾ ਜ਼ੋਰਦਾਰ ਸਵਾਗਤ

ਗੁਰੂ ਹਰਸਹਾਇ (ਫਿਰੋਜ਼ਪੁਰ), 29 ਜੂਨ (ਹਰਚਰਨ ਸਿੰਘ ਸੰਧੂ)- ਪਿੰਡ ਮਹਿਮਾਂ ਦੇ ਜੰਮਪਲ ਨਸੀਬ ਸਿੰਘ ਸੰਧੂ ਵਲੋਂ ਮੋਹਾਲੀ ਦੇ ਵਾਰਡ ਨੰਬਰ 24 ਤੋਂ ਕੌਸਲਰ ਵਜੋਂ ਚੋਣ ਜਿੱਤਣ ਬਾਅਦ ਪਹਿਲੀ ਵਾਰ ਆਪਣੇ ਜੱਦੀ ਪਿੰਡ ਪਹੁੰਚੇ। ਪਿੰਡ ਪਹੁੰਚਣ ‘ਤੇ ਇਲਾਕਾ ਅਤੇ ਨਗਰ ਨਿਵਾਸੀਆਂ ਵਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।

ਜਾਣਕਾਰੀ ਦਿੰਦਿਆਂ ਕਿਸਾਨ ਆਗੂ ਅਵਤਾਰ ਸਿੰਘ ਮਹਿਮਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਇਕ ਮੱਧਵਰਗੀ ਕਿਸਾਨ ਪਰਿਵਾਰ ਵਿਚ ਉੱਠ ਕੇ ਨਸੀਬ ਸਿੰਘ ਇਕ ਸਫ਼ਲ ਕਾਰੋਬਾਰੀ ਬਣੇ ਅਤੇ ਹੁਣ ਮੋਹਾਲੀ ਵਰਗੇ ਸ਼ਹਿਰ ਵਿਚ ਕੌਸਲਰ ਬਣ ਕੇ ਪਿੰਡ ਅਤੇ ਇਲਾਕੇ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਨਸੀਬ ਸਿੰਘ ਵਲੋਂ ਸਮੇਂ ਸਮੇਂ ਤੇ ਸਮਾਜਸੇਵਾ ਦੇ ਕੰਮਾਂ ਵਿਚ ਵੀ ਸ਼ਲਾਘਾਯੋਗ ਕੰਮ ਕੀਤਾ ਹੈ ਜਿਨ੍ਹਾਂ ਵਿਚੋ ਹਫ਼ਤਾਵਾਰੀ ਪੀ.ਜੀ.ਆਈ. ਚੰਡੀਗੜ੍ਹ ਵਿਚ ਲੰਗਰਾਂ ਦੀ ਸੇਵਾ ਮੁੱਖ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅਤੇ ਚੰਡੀਗੜ੍ਹ ਵਿਚ ਕਿਸਾਨ ਮੋਰਚਿਆ ਵਿਚ ਵੀ ਉਨ੍ਹਾਂ ਵਲੋਂ ਵੱਡੀ ਸੇਵਾ ਕੀਤੀ ਗਈ ਹੈ।|
ਉਨ੍ਹਾਂ ਕਿਹਾ ਕਿ ਅਸੀ ਆਸ ਕਰਦੇ ਹਾਂ ਕਿ ਨਸੀਬ ਸਿੰਘ ਸੰਧੂ ਪਹਿਲਾ ਨਾਲੋਂ ਵੀ ਵੱਧ ਲੋਕ ਸੇਵਾ ਵਿੱਚ ਹਾਜਰ ਰਹਿਣਗੇ।

ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾਂ, ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਸੂਬਾਈ ਆਗੂ ਗੁਰਦੇਵ ਸਿੰਘ ਸਿੱਧੂ, ਨੰਬਰਦਾਰ ਲਖਵਿੰਦਰ ਸਿੰਘ ਨੰਬਰਦਾਰ ਗੁਰਮੀਤ ਸਿੰਘ , ਸਾਬਕਾ ਸਰਪੰਚ ਅਮਰਜੀਤ ਸਿੰਘ, ਸ਼ਾਮ ਸਿੰਘ ਮਹਿਮਾਂ ਗੁਰਮੀਤ ਸਿੰਘ ਮੁਕਾਮ , ਬਲਾਕ ਸੰਮਤੀ ਮੈਬਰ ਜੰਗ ਸਿੰਘ ਮਹਿਮਾਂ , ਸੁਖਦੇਵ ਸਿੰਘ ਮਹਿਮਾਂ , ਨਿਰਭੈ ਸਿੰਘ ਟਾਹਲੀਵਾਲਾ , ਆਪ ਪਾਰਟੀ ਤੋਂ ਕੁਲਦੀਪ ਸਿੰਘ ਸਮਰਾ , ਸਰਪੰਚ ਯੂਨੀਅਨ ਤੋਂ ਸਾਰਜ ਸਿੰਘ , ਅਮਰੀਕ ਸਿੰਘ ਮਹਿਮਾਂ. ਗਿਆਨ ਸਿੰਘ ਗੁਰਸੇਵਕ ਸਿੰਘ ਹਰਦੀਪ ਸਿੰਘ ਸਤਪਾਲ ਸਿੰਘ ਕੁਲਦੀਪ ਸਿੰਘ ਜਸਵਿੰਦਰ ਸਿੰਘ , ਡਾ ਗੁਰਮੀਤ ਸਿੰਘ ਸੰਧੂ ਆਦਿ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਤੇ ਇਲਾਕਾ ਵਾਸੀ ਹਾਜ਼ਰ ਸਨ। |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਜਲੰਧਰ

ਅਜੀਤ ਟੀ ਵੀ