JALANDHAR WEATHER

ਘਰੇਲੂ ਝਗੜੇ ਕਾਰਨ ਬੀਐਸਐਨ ਦੇ ਟਾਵਰ 'ਤੇ ਚੜ੍ਹਿਆ ਵਿਅਕਤੀ

ਖਰੜ (ਮੁਹਾਲੀ), 15 ਜੂਨ (ਤਰਸੇਮ ਸਿੰਘ ਜੰਡਪੁਰੀ) - ਅੱਜ ਦੇਰ ਸ਼ਾਮ ਇਕ ਵਿਅਕਤੀ ਖਰੜ ਬੱਸ ਸਟੈਂਡ 'ਤੇ ਬੀਐਸਐਨਐਲ ਦਫਤਰ 'ਤੇ ਲੱਗੇ ਟਾਵਰ 'ਤੇ ਘਰੇਲੂ ਝਗੜੇ ਦੇ ਕਾਰਨ ਚੜ੍ਹਿਆ ਹੋਇਆ ਹੈ, ਜਿਸਨੇ ਆਪਣੀ ਪਛਾਣ ਸਨੀ ਸਿੰਘ ਪਿੰਡ ਜਲੋਵਾਲ ਤਹਿਸੀਲ ਅਮਲੋਹ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੱਸੀ ਹੈ। ਇਸ ਸੰਬੰਧੀ ਜਦੋਂ ਉਸ ਦੇ ਮੋਬਾਇਲ ਨੰਬਰ 'ਤੇ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦਾ ਘਰੇਲੂ ਝਗੜਾ ਹੈ, ਜਿਸ 'ਤੇ ਤੰਗ ਹੋ ਕੇ ਉਹ ਟਾਵਰ 'ਤੇ ਚੜ੍ਹ ਗਿਆ ਹੈ। ਇਸ ਸੰਬੰਧੀ ਭਾਵੇਂ ਸਥਾਨਕ ਪੁਲਿਸ ਵਲੋਂ ਉਸ ਨੂੰ ਭਰੋਸਾ ਦੇ ਕੇ ਥੱਲੇ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਹ ਇਸ ਗੱਲ 'ਤੇ ਅੜਿਆ ਹੋਇਆ ਹੈ ਕਿ ਉਸ ਨੂੰ ਹੁਣ ਤੱਕ ਕੋਈ ਇਨਸਾਫ਼ ਨਹੀਂ ਮਿਲਿਆ, ਜਿਸ ਕਰਕੇ ਉਹ ਟਾਵਰ 'ਤੇ ਚੜ੍ਹਿਆ ਹੈ। ਉਸ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਕੁਝ ਸਾਲ ਪਹਿਲਾਂ ਲਵ ਮੈਰਿਜ ਹੋਈ ਹੈ, ਜਿਸ ਕਰਕੇ ਉਸ ਦਾ ਆਪਣੇ ਘਰਵਾਲੀ ਨਾਲ ਘਰੇਲੂ ਝਗੜਾ ਚੱਲ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਉਹ ਟਾਵਰ 'ਤੇ ਮੌਜੂਦ ਸੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ