JALANDHAR WEATHER

ਪਤੀ ਵਲੋਂ ਪਤਨੀ ਦੇ ਸਿਰ ’ਤੇ ਤਵੇ ਮਾਰ ਮਾਰ ਕੇ ਹੱਤਿਆ

ਜਲੰਧਰ, 21 ਮਈ (ਦਵਿੰਦਰ)- ਜਲੰਧਰ ਦੇ ਨਾਹਲਾ ਪਿੰਡ ਦੇ ਸਾਗਰ ਐਨਕਲੇਵ ਵਿਚ ਇਕ ਔਰਤ ਦਾ ਉਸ ਦੇ ਪਤੀ ਨੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਸੀਤਾ ਵਜੋਂ ਹੋਈ ਹੈ, ਜੋ ਕਿ ਨੇਪਾਲ ਦੀ ਰਹਿਣ ਵਾਲੀ ਹੈ।ਦੋਸ਼ੀ ਦੀ ਪਛਾਣ ਸੰਤੋਸ਼ ਵਜੋਂ ਹੋਈ ਹੈ।

ਪਤੀ ਨੇ ਆਪਣੀ ਪਤਨੀ ਦੇ ਸਿਰ 'ਤੇ ਵਾਰ ਕਰਕੇ ਹੱਤਿਆ ਕਰ ਦਿੱਤੀ। ਘਟਨਾ ਤੋਂ ਬਾਅਦ ਉਹ ਖੁਦ ਥਾਣੇ ਗਿਆ। ਘਟਨਾ ਵਾਲੀ ਥਾਂ 'ਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਸੀ ਅਤੇ ਪੁਲਿਸ ਜਾਂਚ ਕਰ ਰਹੀ ਹੈ।

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਲੈ ਗਈ। ਇਸ ਸੰਬੰਧੀ ਥਾਣਾ ਇੰਚਾਰਜ ਨੇ ਦੱਸਿਆ ਕਿ ਪਤੀ ਸੰਤੋਸ਼ ਐਤਵਾਰ ਨੂੰ ਘਰ ਆਇਆ ਸੀ। ਇਸ ਦੌਰਾਨ ਵੱਡਾ ਪੁੱਤਰ ਕੰਮ ਲਈ ਚਲਾ ਗਿਆ ਅਤੇ ਛੋਟਾ ਪੁੱਤਰ ਹੇਠਾਂ ਆ ਕੇ ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰਨ ਵਿਚ ਰੁੱਝਿਆ ਹੋਇਆ ਸੀ। ਇਸ ਤੋਂ ਬਾਅਦ ਪਤੀ-ਪਤਨੀ ਵਿਚ ਝਗੜਾ ਹੋਇਆ। ਇਸ ਦੌਰਾਨ ਸੰਤੋਸ਼ ਨੇ ਆਪਣੀ ਪਤਨੀ ਸੀਤਾ ਦੇ ਸਿਰ 'ਤੇ ਕਈ ਵਾਰ ਕੀਤੇ। ਔਰਤ ਦੀ ਸਿਰ ਵਿਚ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ। ਹਾਲਾਂਕਿ, ਝਗੜੇ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ