ਤਾਮਿਲਨਾਡੂ ਚੋਣਾਂ: ਪ੍ਰਧਾਨ ਮੰਤਰੀ ਮੋਦੀ ਨੇ ਕੰਨਿਆਕੁਮਾਰੀ ਵਿਚ ਰੋਡ ਸ਼ੋਅ ਕੀਤਾ, ਬੀ. ਆਰ. ਅੰਬੇਡਕਰ ਨੂੰ ਦਿੱਤੀ ਸ਼ਰਧਾਂਜਲੀ
ਕੰਨਿਆਕੁਮਾਰੀ (ਤਾਮਿਲਨਾਡੂ) , 15 ਅਪ੍ਰੈਲ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਦੇ ਕੰਨਿਆਕੁਮਾਰੀ ਜ਼ਿਲ੍ਹੇ ਦੇ ਨਾਗਰਕੋਇਲ ਵਿਚ ਇਕ ਰੋਡ ਸ਼ੋਅ ਕੀਤਾ। ਸਮਾਗਮ ਦੌਰਾਨ ਉਨ੍ਹਾਂ ਦੇ ਨਾਲ ਤਾਮਿਲਨਾਡੂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਨੈਨਰ ਨਾਗੇਂਥਰਨ ਅਤੇ ਆਲ ਇੰਡੀਆ ਅੰਨਾ ਦ੍ਰਵਿੜ ਮੁਨੇਤਰ ਕੜਗਮ (ਏ.ਆਈ.ਏ.ਡੀ.ਐਮ.ਕੇ.) ਦੇ ਜਨਰਲ ਸਕੱਤਰ ਐਡਪਦੀ ਕੇ. ਪਲਾਨੀਸਵਾਮੀ ਵੀ ਮੌਜੂਦ ਸਨ। ਰੋਡ ਸ਼ੋਅ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਨਾਗਰਕੋਇਲ ਵਿਚ ਡਾਕਟਰ ਬੀ.ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਵੀ ਦਿੱਤੀ।
ਇਸ ਦੌਰਾਨ ਭਾਜਪਾ ਨੇਤਾ ਕੇ ਅੰਨਾਮਾਲਾਈ ਨੇ ਰਾਸ਼ਟਰੀ ਜਮਹੂਰੀ ਗਠਜੋੜ (ਐੱਨ.ਡੀ.ਏ.) ਦੀ ਜਿੱਤ 'ਤੇ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਈ.ਪੀ.ਐੱਸ. ਦੇ ਇਸ ਵਾਰ ਤਾਮਿਲਨਾਡੂ ਦੇ ਮੁੱਖ ਮੰਤਰੀ ਬਣਨ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੋਇੰਬਟੂਰ ਅਤੇ ਪੂਰੇ ਤਾਮਿਲਨਾਡੂ ਵਿਚ ਭਰੋਸਾ ਹੈ, ਇਸ ਵਾਰ, ਐਨ.ਡੀ.ਏ. ਇਕ ਵੱਡੇ ਫਤਵੇ ਨਾਲ ਸੱਤਾ ਵਿਚ ਆਵੇਗਾ। ਤਾਮਿਲਨਾਡੂ ਦੇ ਲੋਕ ਬਦਲਾਅ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਡੀ.ਐਮ.ਕੇ. ਸਰਕਾਰ ਤੋਂ ਬਾਹਰ ਆ ਜਾਵੇ। ਅਸੀਂ ਸਿੰਗਨਲੂਰ ਵਿਚ ਹਾਂ, ਜਿੱਥੇ ਮੌਜੂਦਾ ਵਿਧਾਇਕ, ਕੇ.ਆ.ਰ ਜੈਰਾਮ, ਨੇ ਲੋਕਾਂ ਦਾ ਵਿਸ਼ਵਾਸ ਕਮਾਇਆ ਹੈ। ਉਹ ਏ.ਆਈ.ਏ.ਡੀ.ਐਮ.ਕੇ. ਦੇ ਇਕ ਬਹੁਤ ਸੀਨੀਅਰ ਨੇਤਾ ਹਨ। ਅਸੀਂ ਜਿੱਥੇ ਵੀ ਪ੍ਰਚਾਰ ਕਰ ਰਹੇ ਹਾਂ, ਉੱਥੇ ਭਾਰੀ ਹੁੰਗਾਰਾ ਮਿਲ ਰਿਹਾ ਹੈ। ਇਸ ਵਾਰ, ਅਸੀਂ ਉਮੀਦ ਕਰਦੇ ਹਾਂ ਕਿ ਏਡਾੱਪਾਡੀ ਕੇ ਪਲਾਨੀਸਵਾਮੀ ਇਕ ਵੱਡੇ ਫਤਵੇ ਨਾਲ ਤਾਮਿਲਨਾਡੂ ਦੇ ਮੁੱਖ ਮੰਤਰੀ ਬਣਨਗੇ ।
;
;
;
;
;
;
;