ਵਿਰੋਧੀ ਵਿਧਾਨ ਸਭਾ ਵਿਚ ਆਉਂਦੇ ਹੀ ਵਾਕਆਊਟ ਕਰਨ ਹਨ- ਮੁੱਖ ਮੰਤਰੀ
ਫਰੀਦਕੋਟ, 5 ਅਪ੍ਰੈਲ- ਫਰੀਦਕੋਟ ਦੇ ਜੈਤੋ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀਆਂ ਭਗਵੰਤ ਮਾਨ ਨੇ ਕਾਂਗਰਸ ਉਤੇ ਹੱਲਾ ਬੋਲਦਿਆਂ ਕਿਹਾ ਕਿ ਇਹ ਵਿਧਾਨ ਸਭਾ ਵਿਚ ਸਿਰਫ ਲੜਨ ਲਈ ਹੀ ਆਉਂਦੇ ਹਨ ਤੇ ਆ ਕੇ ਵਾਕਆਊਟ ਕਰ ਜਾਂਦੇ ਹਨ।। ਉਨ੍ਹਾਂ ਨੇ ਕਿਹਾ ਕਿ ਇਹ ਮੰਦਬੁੱਦੀ ਨਹੀਂ, ਬੰਦ ਬੁੱਧੀ ਹੈ। ਉਨ੍ਹਾਂ ਕਿਹਾ ਕਿ ਛੋਟੇ ਬਾਦਲ ਸਾਬ੍ਵ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦੇਈ ਜਾ ਰਹੇ ਹਨ। ਮਾਨ ਨੇ ਪੀਐਮ ਮੋਦੀ ਉਤੇ ਵੀ ਹੱਲਾ ਬੋਲਿਆ ਕਿ ਇਹ ਤਾਂ ਦੇਸ਼ ਦੇ ਮਾਲਕ ਬਣ ਕੇ ਬਹਿ ਗਏ। ਉਨ੍ਹਾਂ ਕਿਹਾ ਕਿ ਅਸੀਂ ਵਿਕਾਸ ਦੀ ਗੱਲ ਕਰਦੇ ਹਾਂ ਪਰ ਵਿਰੋਧੀ ਸੰਗਲ ਪਾਉਣ ਦੀ ਗੱਲ ਕਰਦੇ ਹਨ। ਉਨ੍ਹਾਂ ਕਿਹਾ ਤੁਸੀਂ ਸਾਨੂੰ ਚੁਣਿਆ ਇਸੇ ਲਈ ਤਾਂ ਵਿਕਾਸ ਹੋ ਰਿਹਾ ਹੈ।
ਮਾਨ ਨੇ ਕਿਹਾ ਕਿ ਅਸੀਂ 13 ਤਰੀਕ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਹੈ। ਇਸ ਦੌਰਾਨ ਬੇਅਦਬੀ ਕਰਨ ਵਾਲਿਆਂ ਲਈ ਉਮਰ ਕੈਦ ਦੀ ਸਜ਼ਾ ਦੀ ਤਜਵੀਜ਼ ਰੱਖੀ ਹੈ।
;
;
;
;
;
;
;
;