ਨਵ ਵਿਆਹੁਤਾ ਦੀ ਗੋਲੀ ਮਾਰ ਕੇ ਹੱਤਿਆ ਦੇ ਇਨਸਾਫ਼ ਲਈ ਪਰਿਵਾਰ ਵਲੋਂ ਜੀਟੀ ਰੋਡ 'ਤੇ ਧਰਨਾ
ਜੰਡਿਆਲਾ ਗੁਰੂ (ਅੰਮ੍ਰਿਤਸਰ), 8 ਮਾਰਚ (ਹਰਜਿੰਦਰ ਸਿੰਘ ਕਲੇਰ) - ਪ੍ਰਮਿੰਦਰ ਸਿੰਘ ਜੋਸਨ) - ਥਾਣਾ ਜੰਡਿਆਲਾ ਗੁਰੂ ਦੇ ਅਧੀਨ ਪਿੰਡ ਗਹਿਰੀ ਮੰਡੀ ਵਿਖੇ ਇਕ ਨਵ ਵਿਆਹੁਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ । ਮ੍ਰਿਤਕਾ ਲੜਕੀ ਨਵਿੰਦਰ ਕੌਰ ਦੇ ਵਾਰਸਾਂ ਨੇ ਉਸ ਦੇ ਸਹੁਰੇ ਪਰਿਵਾਰ 'ਤੇ ਉਨ੍ਹਾਂ ਦੀ ਲੜਕੀ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ।ਮ੍ਰਿਤਕਾ ਨਵਿੰਦਰ ਕੌਰ ਦੇ ਤਾਇਆ ਬਲਵਿੰਦਰ ਸਿੰਘ ਵਾਸੀ ਨਿਊ ਗੁਰਨਾਮ ਨਗਰ ਸੁਲਤਾਨ ਪਿੰਡ ਰੋਡ ਅੰਮ੍ਰਿਤਸਰ ਵਲੋਂ ਦਰਜ ਕੇਸ ਅਨੁਸਾਰ ਲੜਕੀ ਨਵਿੰਦਰ ਕੌਰ ਦਾ ਵਿਆਹ 4 ਫਰਵਰੀ 2026 ਨੂੰ ਅਮਰਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਗਹਿਰੀ ਮੰਡੀ ਨਾਲ ਰੀਤੀ ਰਿਵਾਜ ਮੁਤਾਬਿਕ ਹੋਇਆ ਸੀ ਅਤੇ ਹੈਸੀਅਤ ਤੋਂ ਵੱਧ ਲੈਣ ਦੇਣ ਕੀਤਾ, ਪਰ ਫਿਰ ਵੀ ਨਵਿੰਦਰ ਕੌਰ ਨੂੰ ਦਾਜ ਦੇ ਬਹਾਨੇ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅੱਜ ਮ੍ਰਿਤਕਾ ਨਵਿੰਦਰ ਕੌਰ ਦੇ ਪਰਿਵਾਰ ਵਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਥਾਣਾ ਜੰਡਿਆਲਾ ਗੁਰੂ ਜੀ.ਟੀ. ਰੋਡ ਵਿਖੇ ਰੋਸ ਧਰਨਾ ਲਾ ਕੇ ਸਰਕਾਰ ਤੇ ਪ੍ਰਸ਼ਾਸਨ ਅਧਿਕਾਰੀਆਂ ਖ਼ਿਲਾਫ਼ ਜੰਮ ਕੇ ਨਾਰੇਬਾਜੀ ਕਰਦਿਆਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲ ਮੰਗ ਕੀਤੀ ਗਈ ਕਿ ਸਾਡੀ ਲੜਕੀ ਦੀ ਹੱਤਿਆ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਰੋਸ ਧਰਨੇ ਨੂੰ ਲੈ ਕੇ ਡੀਐਸਪੀ ਜੰਡਿਆਲਾ ਗੁਰੂ ਤੇ ਪਰਿਵਾਰਿਕ ਮੈਂਬਰਾਂ ਵਿਚ ਮੀਟਿੰਗ ਚੱਲ ਰਹੀ ਹੈ।
;
;
;
;
;
;
;