JALANDHAR WEATHER

ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ

ਗੋਨਿਆਣਾ (ਬਠਿੰਡਾ), 6 ਮਾਰਚ (ਲਛਮਣ ਦਾਸ ਗਰਗ) - ਗੋਨਿਆਣਾ ਨੇੜੇ ਪਿੰਡ ਬਲਾਹੜ ਵਿੰਝੂ ਦੇ ਗੁਰਦੁਆਰਾ ਸਾਹਿਬ ਕੋਲ ਹੋਏ ਸੜਕ ਹਾਦਸੇ ਵਿਚ ਇਕ ਮਜਦੂਰ ਵਿਅਕਤੀ ਗੁਲਜ਼ਾਰ ਸਿੰਘ ਪੱਤੁਰ ਸੁਖਦੇਵ ਸਿੰਘ ਵਾਸੀ ਗੋਨਿਆਣਾ ਕਲਾਂ ਦੀ ਮੌਤ ਹੋ ਗਈ।ਉਕਤ ਵਿਅਕਤੀ ਆਪਣੇ ਮੋਟਰਸਾਈਕਲ ’ਤੇ ਖੜਾ ਹੋ ਕੇ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਐਨੇ ਨੂੰ ਇਕ ਅਣਪਛਾਤੇ ਤੇਲ ਟੈਂਕਰ ਚਾਲਕ ਨੇ ਲਾਪਰਵਾਹੀ ਵਰਤਦੇ ਹੋਏ ਤੇਜ਼ ਰਫਤਾਰ ਟੈਕਰ ਨਾਲ ਉਕਤ ਵਿਅਕਤੀ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਗੁਲਜ਼ਾਰ ਸਿੰਘ ਦੀ ਮੌਤ ਹੋ ਗਈ।ਹਾਦਸੇਂ ਤੋਂ ਬਾਅਦ ਚਾਲਕ ਤੇਲ ਟੈਂਕਰ ਸਮੇਤ ਫਰਾਰ ਹੋ ਗਿਆ। ਸਮਾਜ ਸੇਵੀ ਸੰਸਥਾ ਵਲੋਂ ਪੁਲਿਸ ਕਾਰਵਾਈ ਤੋ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਬਠਿੰਡਾ ਲਿਜਾਇਆ ਗਿਆ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ