JALANDHAR WEATHER

ਕਲਾਨੌਰ ਪੰਚਾਇਤੀ ਚੋਣ ਦੌਰਾਨ ਪੰਚਾਇਤ ਢੱਕੀ ਦੇ ਬੂਥ ਨੰਬਰ 98 'ਤੇ ਬਣਿਆ ਤਨਾਅ, ਵੋਟਿੰਗ ਦਾ ਕੰਮ ਰੁਕਿਆ

 ਕਲਾਨੌਰ (ਗੁਰਦਾਸਪੁਰ), 18 ਜਨਵਰੀ (ਪੁਰੇਵਾਲ, ਅਵਤਾਰ ਸਿੰਘ ਰੰਧਾਵਾ) - ਅੱਜ ਕਲਾਨੌਰ ਗ੍ਰਾਮ ਪੰਚਾਇਤ ਚੋਣਾਂ ਨੂੰ ਲੈ ਕੇ ਹੋ ਰਹੀ ਵੋਟਿੰਗ ਦੌਰਾਨ ਗ੍ਰਾਮ ਪੰਚਾਇਤ ਢੱਕੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਕਲਾਨੌਰ ਵਿਚ ਸਥਿਤ ਪੋਲਿੰਗ ਬੂਥ ਨੰਬਰ 98 'ਤੇ ਵੋਟਾਂ ਨੂੰ ਲੈ ਕੇ ਕੁਝ ਤਨਾਅਪੂਰਨ ਮਾਹੌਲ ਬਣ ਗਿਆ। ਇਸ ਦੌਰਾਨ ਡੀਐਸਪੀ ਸਮੇਤ ਵੱਡੀ ਗਿਣਤੀ 'ਚ ਪੁਲਿਸ ਸੁਰੱਖਿਆ ਬਲ ਪਹੁੰਚਿਆ ਹੋਇਆ ਹੈ ਅਤੇ ਮਾਮਲੇ ਨੂੰ ਸਲਝਾਉਣ ਲਈ ਪੈਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਤੇ ਰਿਟਰਨਿੰਗ ਅਫ਼ਸਰ ਵਲੋਂ ਮੌਕੇ 'ਤੇ ਪਹੁੰਚ ਕੇ ਦੋਵਾਂ ਧਿਰਾਂ ਦੀ ਗੱਲ ਸੁਣ ਕੇ ਵੋਟਿੰਗ ਦਾ ਕੰਮ ਦੁਬਾਰਾ ਸ਼ੁਰੂ ਕਰਾਉਣ ਲਈ ਚਾਰਾਜੋਈ ਚੱਲ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ