ਮਜ਼ਦੂਰਾਂ ਦੇ ਰੁਜ਼ਗਾਰ ਨੂੰ ਖਤਮ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ- ਰੰਧਾਵਾ
ਜੈਪੁਰ, 11 ਜਨਵਰੀ (ਏ.ਐਨ.ਆਈ.) -ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਪਾਰਟੀ ਦੀ ਮਨਰੇਗਾ ਬਚਾਓ ਮੁਹਿੰਮ 'ਤੇ ਬੋਲਦੇ ਹੋਏ ਕਿਹਾ ਕਿ "ਸੀਡਬਲਯੂਸੀ ਮੀਟਿੰਗ ਵਿਚ ਮਲਿਕਾਰੁਜਨ ਖੜਗੇ ਅਤੇ ਰਾਹੁਲ ਗਾਂਧੀ ਨੇ ਇਸ ਮੁਹਿੰਮ ਨੂੰ ਪੂਰੇ ਭਾਰਤ ਵਿਚ ਚਲਾਉਣ ਬਾਰੇ ਗੱਲ ਕੀਤੀ। ਮਜ਼ਦੂਰ ਵਿਰੋਧੀ ਨੀਤੀ ਅਤੇ ਪ੍ਰਸਤਾਵਿਤ 60ਫੀਸਦੀ-40ਫੀਸਦੀ ਅਨੁਪਾਤ ਇਸ ਯੋਜਨਾ ਨੂੰ ਬੰਦ ਕਰਨ ਲਈ ਹੈ।
ਪੰਜਾਬ, ਹਰਿਆਣਾ ਅਤੇ ਰਾਜਸਥਾਨ ਕਦੇ ਵੀ ਆਪਣੇ ਹਿੱਸੇ ਦਾ 40 ਫੀਸਦੀ ਭੁਗਤਾਨ ਨਹੀਂ ਕਰ ਸਕਣਗੇ। ਉਹ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਤਬਾਹ ਕਰਨਾ ਚਾਹੁੰਦੇ ਹਨ। ਰੰਧਾਵਾ ਨੇ ਕਿਹਾ, ਮੈਂ ਕਹਿੰਦਾ ਹਾਂ ਕਿ ਪਹਿਲਾਂ ਵਾਲੀ ਯੋਜਨਾ ਲਾਗੂ ਕੀਤੀ ਜਾਣੀ ਚਾਹੀਦੀ ਹੈ।"
;
;
;
;
;
;
;
;