JALANDHAR WEATHER

ਚੰਡੀਗੜ੍ਹ ਸਟੇਸ਼ਨ ਤੋਂ ਸ਼ਤਾਬਦੀ ਐਕਸਪ੍ਰੈਸ ਦੇ ਲੋਕੋ ਪਾਇਲਟ ਨੇ ਬਿਨਾਂ ਅਨਾਊਂਸਮੈਂਟ ਦੇ ਸਮੇਂ ਤੋਂ ਪਹਿਲਾਂ ਚਲਾਈ ਟ੍ਰੇਨ; ਪਰਚਾ ਦਰਜ

ਚੰਡੀਗੜ੍ਹ, 4 ਜਨਵਰੀ- ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਕਾਲਕਾ-ਦਿੱਲੀ ਸ਼ਤਾਬਦੀ ਐਕਸਪ੍ਰੈਸ (ਟ੍ਰੇਨ ਨੰਬਰ 12006) ਵਿਚ ਹੋਏ ਹਾਦਸੇ ਦਾ ਨੋਟਿਸ ਲੈਂਦਿਆਂ ਜੀ.ਆਰ.ਪੀ (GRP) ਨੇ ਲੋਕੋ ਪਾਇਲਟ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ।

ਟ੍ਰੇਨ ਦੇ ਲੋਕੋ ਪਾਇਲਟ 'ਤੇ ਦੋਸ਼ ਹੈ ਕਿ ਉਸ ਨੇ ਬਿਨਾਂ ਇਜਾਜ਼ਤ ਅਤੇ ਬਿਨਾਂ ਕਿਸੇ ਅਨਾਊਂਸਮੈਂਟ ਦੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਟ੍ਰੇਨ ਚਲਾ ਦਿੱਤੀ। ਇਸ ਕਾਰਨ ਪਲੇਟਫਾਰਮ 'ਤੇ ਅਫਰਾ-ਤਫਰੀ ਮਚ ਗਈ। ਕਈ ਯਾਤਰੀ ਟ੍ਰੇਨ ਵਿਚ ਚੜ੍ਹਦੇ ਸਮੇਂ ਡਿੱਗ ਗਏ ਅਤੇ ਜ਼ਖ਼ਮੀ ਹੋ ਗਏ। ਰੇਲਵੇ ਇਸ ਹਾਦਸੇ ਦੀ ਡੂੰਘਾਈ ਨਾਲ ਜਾਂਚ ਕਰ ਰਿਹਾ ਹੈ। ਘਟਨਾ ਸਵੇਰੇ ਕਰੀਬ 7 ਵਜੇ ਦੀ ਹੈ, ਜਦੋਂ ਕਈ ਯਾਤਰੀ ਅਜੇ ਟ੍ਰੇਨ ਵਿਚ ਚੜ੍ਹ ਹੀ ਰਹੇ ਸਨ ਕਿ ਲੋਕੋ ਪਾਇਲਟ ਨੇ ਟ੍ਰੇਨ ਨੂੰ ਅੱਗੇ ਵਧਾ ਦਿੱਤਾ। ਅਚਾਨਕ ਟ੍ਰੇਨ ਰੁਕਣ ਅਤੇ ਫਿਰ ਚੱਲਣ ਕਾਰਨ ਯਾਤਰੀਆਂ ਦਾ ਸੰਤੁਲਨ ਵਿਗੜ ਗਿਆ। ਕਈ ਲੋਕ ਪਲੇਟਫਾਰਮ 'ਤੇ ਡਿੱਗ ਪਏ, ਜਿਨ੍ਹਾਂ ਵਿਚ ਔਰਤਾਂ ਅਤੇ ਬਜ਼ੁਰਗ ਵੀ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿਚ ਕਈ ਲੋਕ ਜ਼ਖ਼ਮੀ ਹੋਏ ਹਨ।

ਘਟਨਾ ਤੋਂ ਬਾਅਦ ਯਾਤਰੀਆਂ ਨੇ ਸੋਸ਼ਲ ਮੀਡੀਆ ਅਤੇ ਐਕਸ (Twitter) ਪਲੇਟਫਾਰਮ ਰਾਹੀਂ ਰੇਲ ਮੰਤਰਾਲੇ ਨੂੰ ਸ਼ਿਕਾਇਤ ਭੇਜੀ। ਸ਼ਿਕਾਇਤ ਦੇ ਆਧਾਰ 'ਤੇ ਰੇਲਵੇ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਯਾਤਰੀਆਂ ਨੇ ਦੱਸਿਆ ਕਿ ਟ੍ਰੇਨ ਨੂੰ ਵਾਰ-ਵਾਰ ਖ਼ਤਰਨਾਕ ਤਰੀਕੇ ਨਾਲ ਰੋਕਿਆ ਅਤੇ ਚਲਾਇਆ ਗਿਆ, ਜਿਸ ਨਾਲ ਜਾਨ-ਮਾਲ ਦਾ ਵੱਡਾ ਨੁਕਸਾਨ ਹੋ ਸਕਦਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ